ਹਰਿਆਣਾ

ਜੀਐਮਡੀਏ ਨੇ ਵਿਕਾਸ ਕੰਮਾਂ ਲਈ 2887 ਕਰੋੜ ਰੁਪਏ ਦੇ ਬਜਟ ਨੂੰ ਪ੍ਰਦਾਨ ਕੀਤੀ ਮੰਜੂਰੀ

ਕੌਮੀ ਮਾਰਗ ਬਿਊਰੋ | July 10, 2024 08:20 PM

ਚੰਡੀਗੜ੍ਹ - ਗੁਰੂਗ੍ਰਾਮ ਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਦੀ 13ਵੀਂ ਮੀਟਿੰਗ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਪ੍ਰਬੰਧਿਤ ਕੀਤੀ ਗਈ। ਮੀਟਿੰਗ ਦੌਰਾਨ ਵਿੱਤ ਸਾਲ 2024-25 ਲਈ 2887.32 ਕਰੋੜ ਰੁਪਏ ਦੇ ਬਜਟ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ।

ਮੀਟਿੰਗ ਵਿਚ ਸ਼ਹਿਰ ਦੀ ਨਿਗਰਾਨੀ ਅਤੇ ਬਿਹਤਰ ਆਵਾਜਾਈ ਪ੍ਰਬੰਧਨ ਦੇ ਲਈ ਸੀਸੀਟੀਵੀ ਕੈਮਰਿਆਂ ਦੀ ਸਮਰੱਥਾ ਵਧਾਉਣ, ਨਵੇਂ ਜਲ ਉਪਚਾਰ ਪਲਾਂਟਾਂ ਦਾ ਨਿਰਮਾਣ ਅਤੇ ਮੌਜੂਦਾ ਦੀ ਸਮਰੱਥਾ ਵਧਾਉਣ , ਜਲ ਨਿਕਾਸੀ ਅਤੇ ਸੀਵਰੇਜ ਉਪਚਾਰ ਪਲਾਂਟਾਂ ਦੇ ਨੈਟਵਰਕ ਨੂੰ ਮਜਬੂਤ ਕਰਨ ਸਮੇਤ ਵੱਖ-ਵੱਖ ਏਜੰਡਿਆਂ 'ਤੇ ਵਿਸਤਾਰ ਚਰਚਾ ਹੋਈ।

ਜੀਐਮਡੀਏ ਅਥਾਰਿਟੀ ਨੇ ਸ਼ਹਿਰ ਦੀ ਨਿਗਰਾਨੀ ਅਤੇ ਬਿਹਤਰ ਆਵਾਜਾਈ ਪ੍ਰਬੰਧਨ ਦੇ ਲਈ 422 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਸੀਸੀਟੀਵੀ ਪਰਿਯੋਜਨਾ ਦੇ ਪੜਾਅ-3 ਦੇ ਲਾਗੂ ਕਰਨ ਨੂੰ ਮੰਜੂਰੀ ਪ੍ਰਦਾਨ ਕੀਤੀ। ਇਸ ਦੇ ਤਹਿਤ ਵੱਖ-ਵੱਖ ਸਥਾਨਾਂ 'ਤੇ ਉੱਚ ਗੁਣਵੱਤਾ ਵਾਲੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਸ ਤੋਂ ਇੰਨ੍ਹਾਂ ਦੀ ਗਿਣਤੀ ਮੌਜੂਦਾ ਵਿਚ ਲੱਗੇ 4000 ਸੀਸੀਟੀਵੀ ਤੋਂ ਵੱਧ ਕੇ ਲਗਭਗ 14000 ਹੋ ਜਾਵੇਗੀ।

ਮੀਟਿੰਗ ਵਿਚ ਸੈਕਟਰ 45-46 -51-52 ਦੇ ਜੰਕਸ਼ਨ 'ਤੇ ਆਵਾਜਾਈ ਭੀੜ ਨੂੰ ਘੱਟ ਕਰਨ ਲਈ ਇਕ ਫਲਾਈਓਵਰ ਦੇ ਨਿ+ਮਾਣ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ, ਜਿਸ ਦੇ ਲਈ 52 ਕਰੋੜ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਇਸੀ ਤਰ੍ਹਾ ਸੈਕਟਰ 85-86-89-90 ਦੇ ਚੌਰਾਹੇ 'ਤੇ ਭੀੜ ਨੂੰ ਘੱਟ ਕਰਨ ਅਤੇ ਆਵਾਜਾਈ ਨੂੰ ਵਧਾਉਣ ਲਈ 59 ਕਰੋੜ ਰੁਪਏ ਦੀ ਲਾਗਤ ਨਾਲ ਇਕ ਹੋਰ ਫਲਾਈਓਵਰ ਦਾ ਨਿਰਮਾਣ ਕੀਤਾ ਜਾਵੇਗਾ।

ਖਿਡਾਰੀਆਂ ਦੇ ਲਈ ਅੱਤਆਧੁਨਿਕ ਖੇਡ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ, ਜੀਐਮਡੀਏ ਅਥਾਰਿਟੀ ਨੇ 634.30 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਗੁਰੂਗ੍ਰਾਮ ਦੇ ਤਾਊ ਦੇਵੀ ਲਾਲ ਸਟੇਡੀਅਮ ਦੇ ਅਪਗ੍ਰੇਡ ਨੂੰ ਮੰਜੂਰੀ ਪ੍ਰਦਾਨ ਕੀਤੀ। ਇਸ ਵਿਆਪਕ ਨਵੀਨੀਕਰਣ ਪਰਿਯੋਜਨਾ ਦਾ ਉਦੇਸ਼ ਏਥਲੀਟਾਂ ਦੇ ਲਈ ਉਪਲਬਧ ਸਹੂਲਤਾਂ ਨੂੰ ਵਧਾਉਣਾ ਹੈ, ਜਿਸ ਵਿਚ ਨਵੇਂ ਸਿਖਲਾਈ ਕੇਂਦਰਾਂ ਦਾ ਨਿਰਮਾਣ, ਅੱਤਆਧੁਨਿਕ ਖੇਡ ਸਹੂਲਤਾਂ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ, ਕੌਮਾਂਤਰੀ ਮਾਨਕਾਂ ਨੂੰ ਪੂਰਾ ਕਰਨ ਲਈ ਆਧੁਨਿਕ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਜਾਵੇਗਾ, ਜਿਸ ਤੋਂ ਇਹ ਯਕੀਨੀ ਹੋਵੇਗਾ ਕਿ ਸਟੇਡੀਅਮ ਵੱਖ-ਵੱਖ ਤਰ੍ਹਾ ਦੇ ਖੇਡ ਪ੍ਰਬੰਧਾਂ ਅਤੇ ਗਤੀਵਿਧੀਆਂ ਦਾ ਸਮਰਥਨ ਕਰਨ ਲਈ ੋਸੁਸਜਿਤ ਹੈ।

ਚੰਦੂ ਬੁਧੇਰਾ ਵਿਚ 78 ਕਰੋੜ ਰੁਪਏ ਦੀ ਲਾਗਤ ਨਾਲ 100 ਐਮਐਲਡੀ ਜਲ ਉਪਚਾਰ ਪਲਾਂਟ ਇਕਾਈ ਗਿਣਤੀ ੜ੧ ਦੇ ਨਿਰਮਾਣ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਅਥਾਰਿਟੀ ਨੇ 247 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਬਸਈ ਵਿਚ 100 ਐਮਐਲਡੀ ਜਲ ਉਪਚਾਰ ਪਲਾਂਟ ਇਕਾਈ ਗਿਣਤੀ ੜ੧ ਦੇ ਦੇ ਨਿਰਮਾਣ ਨੁੰ ਮੰਜੂਰੀ ਦਿੱਤੀ ਹੈ। ਧਨਵਾਪੁਰ ਵਿਚ ਮੌਜੂਦਾ ਮੁੱਖ ਪੰਪਿੰਗ ਸਟੇਸ਼ਨ ਨੂੰ 119 ਕਰੋੜ ਰੁਪਏ ਦੀ ਲਾਗਤ 650 ਐਮਐਲਡੀ ਸਮਰੱਥਾ ਤਕ ਵਧਾਉਣ ਨੂੰ ਵੀ ਮੰਜੂਰੀ ਦਿੱਤੀ ਗਈ ਹੈ।

ਮੀਟਿੰਗ ਵਿਚ 69.66 ਕਰੋੜ ਰੁਪਏ ਦੀ ਲਾਗਤ ਨਾਲ ਜੀਐਮਡੀਏ ਖੇਤਰ ਵਿਚ ਸੰਚਾਲਨ ਦੇ ਲਈ ਸਕਲ ਲਾਗਤ ਠੇਕਾ ਮਾਡਲ ਤਹਿਤ 200 ਇਲੈਕਟ੍ਰਿਕ ਬੱਸਾਂ ਦੀ ਖਰੀਦ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਪਹਿਲ ਦਾ ਊਦੇਸ਼ ਗੁਰੂਗ੍ਰਾਮ ਦੇ ਨਿਵਾਸੀਆਂ ਨੂੰ ਸੁਰੱਖਿਅਤ, ਭਰੋਸੇਯੋਗ, ਸਵੱਛ ਅਤੇ ਕਿਫਾਇਤੀ ਸਿਟੀ ਬੱਸ ਸੇਵਾਵਾਂ ਪ੍ਰਦਾਨ ਕਰਨਾ ਹੈ। ਇੰਨ੍ਹਾਂ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਸ਼ਹਿਰ ਦੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਅਤੇ ਟਿਕਾਊ ਸ਼ਹਿਰੀ ਟ੍ਰਾਂਸਪੋਰਟ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ। ਯਾਤਰੀਆਂ ਲਈ ਆਰਾਮ ਅਤੇ ਸੁਰੱਖਿਆ ਯਕੀਨੀ ਕਰਨ ਲਈ ਇਹ ਬੱਸਾਂ ਨਵੀਨਤਮ ਤਕਨੀਕ ਨਾਲ ਲੈਸ ਹੋਣਗੀਆਂ।

ਕੌਮੀ ਰਾਜਮਾਰਗ-48 ਦੇ ਨਾਲ ਸੈਕਟਰ 76-80 ਵਿਚ ਮਾਸਟਰ ਸਟਾਰਮ ਵਾਟਰ ਡ੍ਰੇਨੇਜ ਸਿਸਟਮ ਪ੍ਰਦਾਨ ਕਰਨ ਅਤੇ ਵਿਛਾਉਣ ਲਈ, ਜੀਐਮਡੀਏ ਅਥਾਰਿਟੀ ਨੇ ਇਸ ਪਰਿਯੋਜਨਾ ਦੇ ਲਾਗੂ ਕਰਨ ਲਈ 215 ਕਰੋੜ ਰੁਪਏ ਦੀ ਰਕਮ ਨੂੰ ਮੰਜੂਰੀ ਪ੍ਰਦਾਨ ਕੀਤੀ।

ਇਸ ਤੋਂ ਇਲਾਵਾ, ਗੁਰੂਗ੍ਰਾਮ ਦੇ ਬੇਹਰਾਮਪੁਰ ਵਿਚ 120 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਧਨਵਾਪੁਰ ਵਿਚ 100 ਐਮਐਲਡੀ ਐਸਟੀਪੀ ਦੇ ਅਪਗ੍ਰੇਡ ਦੀ ਪਰਿਯੋਜਨਾ ਨੂੰ ਕ੍ਰਮਵਾਰ 50.58 ਕਰੋੜ ਰੁਪਏ ਅਤੇ 75.46 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਮੰਜੂਰੀ ਪ੍ਰਦਾਨ ਕੀਤੀ ਗਈ ਹੈ।

ਮੀਟਿੰਗ ਦੌਰਾਨ ਸੈਕਟਰ 107 ਵਿਚ ਦੋ ਪੜਾਆਂ ਵਿਚ 100 ਐਮਐਲਡੀ ਦੇ ਦੋ ਐਸਟੀਪੀ ਦੇ ਨਿਰਮਾਣ ਲਈ 500 ਕਰੋੜ ਰੁਪਏ ਦੀ ਮੰਜੂਰੀ ਵੀ ਦਿੱਤੀ ਗਈ।

ਮੀਟਿੰਗ ਦੇ ਦੌਰਾਨ ਜਿਨ੍ਹਾਂ ਹੋਰ ਵਿਸ਼ਿਆਂ 'ਤੇ ਖਰਚਾ ਕੀਤੀ ਗਈ ਉਨ੍ਹਾਂ ਵਿਚ ਮੁੱਖ ਰੂਪ ਨਾਲ ਜਲ ਨਿਕਾਸੀ ਸੁਧਾਰ ਯੋਜਨਾ, ਕੂੜਾ ਇਕੱਠਾ ਕਰਨਾ, ਸਿਵਲ ਹਸਪਤਾਲ ਦਾ ਨਿਰਮਾਣ, ਨਵੇਂ ਬੱਸ ਸਟੈਂਡ ਦਾ ਨਿਰਮਾਣ ਆਦਿ ਸ਼ਾਮਿਲ ਰਹੇ।

ਗੁਰੂਗ੍ਰਾਮ ਵਿਚ ਮਾਨਸੂਨ ਦੌਰਾਨ ਜਲ ਭਰਾਵ ਦੀ ਸਮਸਿਆ 'ਤੇ ਚਿੰਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀ ਇਸ ਵਿਸ਼ਾ ਵਿਚ ਕੋਈ ਵੀ ਲਾਪ੍ਰਵਾਹੀ ਨਾ ਵਰਤਦੇ ਹੋਏ ਸਾਰੇ ਸਰੋਤਾਂ ਦੀ ਵਰਤੋ ਕਰ ਜਲ ਭਰਾਵ ਦੀ ਸਮਸਿਆ ਨੂੰ ਸਮੇਂ ਰਹਿੰਦੇ ਠੀਕ ਕਰਨਾ ਯਕੀਨੀ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਗੁਰੂਗ੍ਰਾਮ ਦਾ ਦੌਰਾ ਕਰਣਗੇ। ਇਸ ਵਿਸ਼ਾ ਵਿਚ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਵਿਸ਼ਾ ਵਿਚ ਸਬੰਧਿਤ ਅਧਿਕਾਰੀਆਂ ਦੀ ਜਿਮੇਵਾਰੀ ਤੈਅ ਕਰਨ ਦੇ ਨਿਰਦੇਸ਼ ਵੀ ਮੁੱਖ ਸਕੱਤਰ ਨੂੰ ਦਿੱਤੇ।

ਮੁੱਖ ਮੰਤਰੀ ਨੇ ਕੂੜਾ ਇਕੱਠਾ ਕਰਨ ਦੀ ਸਥਿਤੀ ਦੀ ਜਾਣਕਾਰੀ ਲੈਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਜਨਤਾ ਨੂੰ ਸੇਵਾਵਾਂ ਪ੍ਰਦਾਨ ਕਰਨਾ ਹੈ। ਕੂੜਾ ਪ੍ਰਬੰਧਨ ਲਈ ਸਬੰਧਿਤ ਅਧਿਕਾਰੀ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਊਹ ਅੱਜ ਤੋਂ ਹੀ ਜੁਟ ਜਾਣ ਅਤੇ ਆਉਣ ਵਾਲੇ ਤਿੰਨ ਦਿਨਾਂ ਵਿਚ ਸਾਰੇ ਸਰੋਤ ਜੁਟਾ ਕੇ ਗੁੜਗਾਂਓ ਨੂੰ ਇਕ ਸਵੱਛ ਅਤੇ ਸੁੰਦਰ ਸ਼ਹਿਰ ਬਨਾਉਣਾ ਯਕੀਨੀ ਕਰਨ।

ਮੀਟਿੰਗ ਵਿਚ ਨਗਰ ਅਤੇ ਗ੍ਰਾਮ ਆਯੋਜਨਾ ਮੰਤਰੀ ਜੇ ਪੀ ਦਲਾਲ, ਟ੍ਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ, ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ, ਖੇਡ ਅਤੇ ਵਨ ਰਾਜ ਮੰਤਰੀ ਸੰਜੈ ਸਿੰਘ, ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸ਼ਹਿਰੀ ਨਿਯੋਜਨ ਸਲਾਹਕਾਰ ਡੀਐਸ ਢੇਸੀ, ਏਸੀਐਸ ਨਗਰ ਅਤੇ ਗ੍ਰਾਮ ਆਯੋਜਨ ਵਿਭਾਗ ਅਰੁਣ ਕੁਮਾਰ ਗੁਪਤਾ, ਜੀਐਮਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਏ ਸ੍ਰੀਨਿਵਾਸ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿਚ ਕੇਂਦਰੀ ਸਾਂਖਿਅਕੀ ਅਤੇ ਪ੍ਰੋਗ੍ਰਾਮ ਲਾਗੂ ਕਰਨ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਜੀਐਮਡੀਏ ਦੇ ਹੋਰ ਮਾਣਯੋਗ ਮੈਂਬਰ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸ਼ਾਮਿਲ ਹੋਏ।

Have something to say? Post your comment

 

ਹਰਿਆਣਾ

ਹਰਿਆਣਾ ਦੇ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਵਿਧਾਨ ਸਭਾ ਚੋਣਾਂ 'ਚ ਕਾਰਪੋਰੇਟ ਪੱਖੀ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ

5 ਅਕਤੂਬਰ ਨੂੰ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਚੋਣ - ਪੰਕਜ ਅਗਰਵਾਲ

1 ਜੁਲਾਈ, 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕ 2 ਸਤੰਬਰ ਤਕ ਬਣਵਾ ਸਕਦੇ ਹਨ ਵੋਟ - ਮੁੱਖ ਚੋਣ ਅਧਕਾਰੀ ਪੰਕਜ ਅਗਰਵਾਲ

ਜਥੇਦਾਰ ਦਾਦੂਵਾਲ ਹਰਿਆਣਾ ਕਮੇਟੀ ਧਰਮ ਪ੍ਰਚਾਰ ਅਤੇ ਕਾਨੂੰਨੀ ਵਿੰਗ ਦੇ ਦੁਬਾਰਾ ਬਣੇ ਚੇਅਰਮੈਨ

ਹਰਿਆਣਾ ਵਿੱਚ ਸਿੱਖ ਸਮਾਜ ਦੇ ਵਜੂਦ ਨੂੰ ਕਾਇਮ ਕਰਨ ਦੀ ਸ਼ੁਰੂਆਤ ਕਰੇਗੀ ਹਰਿਆਣਾ ਸਿੱਖ ਏਕਤਾ ਦਲ-ਪ੍ਰੀਤਪਾਲ ਸਿੰਘ ਪੰਨੂ

ਸੂਬੇ ਦੇ ਦੋ ਕਰੋੜ ਤੋਂ ਵੱਧ ਵੋਟਰ ਕਰ ਸਕਣਗੇ ਆਪਣੇ ਵੋਟ ਅਧਿਕਾਰ ਦੀ ਵਰਤੋ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਚੋਣ ਦੰਗਲ ਵਿੱਚ ਕਾਂਗਰਸ ਨੂੰ ਤੀਜੀ ਵਾਰ ਹਰਾਉਣ ਲਈ ਭਾਜਪਾ ਨੇ ਘਰ-ਘਰ ਦਿੱਤੀ ਦਸਤਕ

ਚੋਣ ਐਲਾਨ ਪੱਤਰ ਜਾਰੀ ਕਰਨ ਦੇ 3 ਦਿਨਾਂ ਦੇ ਅੰਦਰ-ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ 3-3 ਕਾਪੀਆਂ ਦੇਣਾ ਜਰੂਰੀ - ਪੰਕਜ ਅਗਰਵਾਲ

ਭਾਜਪਾ ਬੂਥ ਵਰਕਰ ਚੋਣਾਂ 'ਚ ਯੋਧਿਆਂ ਵਾਂਗ ਕੰਮ ਕਰਦੇ ਹਨ: ਬਿਪਲਬ ਦੇਬ

ਵੋਟਰ ਸੂਚੀ ਵਿਚ ਆਪਣੇ ਨਾਂਅ ਦੀ ਪੁਸ਼ਟੀ ਕਰ ਲੈਣ ਵੋਟਰ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ