ਹਰਿਆਣਾ

ਪਾਰਦਰਸ਼ੀ ਢੰਗ ਨਾਲ ਨੌਜੁਆਨਾਂ ਨੂੰ ਮਿਲ ਰਿਹਾ ਹੈ ਸਰਕਾਰੀ ਨੋਕਰੀਆਂ- ਨਾਇਬ ਸਿੰਘ ਸੈਨੀ

ਕੌਮੀ ਮਾਰਗ ਬਿਊਰੋ | July 18, 2024 09:33 PM

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਪਾਰਦਰਸ਼ੀ ਢੰਗ ਨਾਲ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ ਅਤੇ ਸੂਬੇ ਵਿਚ ਇਕ ਅਜਿਹਾ ਮਾਹੌਲ ਤਿਆਰ ਹੋਇਆ ਹੈ ਜਿਸ ਵਿਚ ਗਰੀਬ ਦੇ ਬੱਚੇ ਵੀ ਹੁਣ ਐਚਸੀਐਸ ਅਫਸਰ ਤੇ ਪੁਲਿਸ ਵਿਭਾਗ ਵਿਚ ਇੰਪੈਕਟਰ ਦੇ ਅਹੁਦਿਆਂ 'ਤੇ ਨਿਯੁਕਤ ਹੋ ਰਹੇ ਹਨ। ਸੂਬੇ ਵਿਚ ਬਦਲੇ ਇਸ ਮਾਹੌਲ ਨਾਲ ਨੌਜੁਆਨਾ ਵਿਚ ਇਕ ਆਸ ਜਗੀ ਹੈ ਕਿ ਹੁਣ ਉਨ੍ਹਾਂ ਨੁੰ ਮਿਹਨਤ ਦੇ ਜੋਰ 'ਤੇ ਸਰਕਾਰੀ ਨੌਕਰੀ ਮਿਲ ਸਕਦੀ ਹੈ, ਜਿਸ ਦੇ ਲਈ ਉਹ ਸਖਤ ਮਿਹਨਤ ਦੇ ਨਾਲ-ਨਾਲ ਕੋਚਿੰਗ ਸੈਂਟਰਾਂ ਵਿਚ ਵੀ ਟ੍ਰੇਨਿੰਗ ਲੈ ਰਹੇ ਹਨ ਅਤੇ ਇਹ ਭਰੋਸਾ ਜਗਿਆ ਹੈਕਿ ਹੁਣ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਨੁੰ ਵੀ ਜੀਵਨ ਵਿਚ ਅੱਗੇ ਵੱਧਣ ਦਾ ਮੌਕਾ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਭ੍ਰਿਸ਼ਟਾਚਾਰ 'ਤੇ ਵੀ ਸਖਤ ਵਾਰ ਕੀਤਾ ਗਿਆ ਹੈੇ। ਭ੍ਰਿਸ਼ਟਾਚਾਰ ਵਿਚ ਸ਼ਾਮਿਲ ਪਾਏ ੧ਾਣ 'ਤੇ ਵੱਡੇ ਤੋਂ ਵੱਡੇ ਅਧਿਕਾਰੀਆਂ ਨੁੰ ਵੀ ਬਖਸ਼ਿਆ ਨਹੀਂ ਜਾ ਰਿਹਾ।

ਮਬੱਖ ਮੰਤਰੀ ਨਾਇਬ ਸਿੰਘ ਸੈਨੀ ਅੱਜ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ , ਕਰਨਾਲ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਮੇਧਾਵੀ ਵਿਦਿਆਰਥੀ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਮੁੱਖ ਮੰਤਰੀ ਨੇ ਮਾਂ ਸਰਸਵਤੀ ਦੇ ਚਿੱਤਰ ਦੇ ਸਾਹਮਣੇ ਦੀਵ ਪ੍ਰਜਵਲਿਤ ਕਰ ਕੇ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਹਰਿਆਣਾ ਸਿਖਿਆ ਬੋਰਡ ਭਿਵਾਨੀ ਦੀ ਦੱਸਵੀਂ ਤੇ ਬਾਹਰਵੀਂ ਕਲਾਸ ਵਿਚ ਸੂਬੇ ਤੇ ਜਿਲ੍ਹਾ ਪੱਧਰ 'ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਕਰੀਬ 300 ਮੇਧਾਵੀ ਵਿਦਿਆਰਥੀਆਂ ਅਤੇ ਗਿਦਿਆਰਥਣਾਂ ਨੂੰ ਮੈਡਲ ਪਹਿਨਾ ਕੇ ਤੇ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ।

ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਿਖਿਆ ਦੀ ਬੁਨਿਆਦੀ ਢਾਂਚੇ ਨੁੰ ਮਜਬੂਤ ਕਰਨ ਦੇ ਨਾਲ-ਨਾਲ ਸਕੂਲਾਂ ਵਿਚ ਵੀ ਵੱਡੇ ਬਦਲਾਅ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕ ਸਰਕਾਰੀ ਸਕੂਲਾਂ ਵਿਚ ਚੰਗੇ ਅਧਿਆਪਕ ਹੁੰਦੇ ਹਨ ਕਿਉਂਕਿ ਉਹ ਕਈ ਟੇਸਟ ਪਾਸ ਕਰ ਕੇ ਅਧਿਆਪਕ ਬਣਦੇ ਹਨ। ਸਰਕਾਰ ਵੱਲੋਂ ਸਿਖਿਆ ਦੀ ਗੁਣਵੱਤਾ ਵਿਚ ਵੀ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਨਵੀਂ ਸਿਖਿਆ ਨੀਤੀ ਬਣਾਈ ਗਈ ਹੈ। ਹਰਿਆਣਾ ਸਰਕਾਰ ਵੀ ਨਵੀਂ ਸਿਖਿਆ ਨੀਤੀ ਦੇ ਅਨੁਰੂਪ ਸੂਬੇ ਵਿਚ ਸਿਖਿਆ ਦੇ ਸਿਸਟਮ ਵਿਚ ਪੂਰਾ ਬਦਲਾਅ ਕਰ ਰਹੀ ਹੈ। ਬੇਟੀਆਂ ਦੀ ਸਿਖਿਆ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ 20 ਕਿਲੋਮੀਟਰ ਦੇ ਖੇਤਰ ਵਿਚ ਇਕ ਮਹਿਲਾ ਕਾਲਜ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 10 ਸਾਲਾਂ ਦੌਰਾਨ ਸੂਬੇ ਵਿਚ ਕਰੀਬ 35 ਮਹਿਲਾ ਕਾਲਜ ਖੋਲੇ ਗਏ ਹਨ ਤਾਂ ਜੋ ਬੇਟੀਆਂ ਨੁੰ ਸਿਖਿਆ ਪ੍ਰਾਪਤ ਕਰਨ ਲਈ ਦੂਰ ਨਾ ਜਾਣਾ ਪਵੇ ਅਤੇ ਉਹ ਸਿਖਿਆ ਤੋਂ ਵਾਂਝੀਆਂ ਨਾ ਰਹਿਣ। ਉਨ੍ਹਾਂ ਨੇ ਇਹ ਵੀ ਦਸਿਆ ਕਿ ਸਰਕਾਰ ਵੱਲੋਂ ਇਹ ਵੀ ਫੈਸਲਾ ਕੀਤਾ ਹੈ ਕਿ ਕੋਈ ਵੀ ਬੱਚਾ ਸਕੂਲ ਤੋਂ ਡਰਾਪ ਆਉਣ ਨਾ ਰਹੇ, ਇਸ ਦੇ ਲਈ ਸਮੇਂ-ਸਮੇਂ 'ਤੇ ਸਿਖਿਆ ਵਿਭਾਗ ਸਮੀਖਿਆ ਕਰਦਾ ਰਹਿੰਦਾ ਹੈ ਅਤੇ ਜਿੱਥੇ ਬੱਚੇ ਸਕੂਲ ਤੋਂ ਡ੍ਰਾਪ ਆਉਣ ਮਿਲਦੇ ਹਨ, ਉਸ ਖੇਤਰ ਵਿਚ ੧ਾ ਕੇ ਅਧਿਆਪਕ ਮੁੜ ਤੋਂ ਬੱਚਿਆਂ ਨੂੰ ਸਕੂਲ ਵਿਚ ਦਾਖਲਾ ਕਰਵਾਉਣ ਲਈ ਬੱਜੇ ਦੇ ਨਾਲ-ਨਾਲ ਉਨ੍ਹਾਂ ਦੇ ਮਾਂਪਿਆਂ ਨੂੰ ਵੀ ਪੇ੍ਰਰਿਤ ਕਰਦੇ ਹਨ।

ਮੁੱਖ ਮੰਤਰੀ ਨੇ ਵਿਦਿਆਰਥੀਆਂ ਨੁੰ ਅਪੀਲ ਕੀਤੀ ਕਿ ਉਹ ਆਪਣੇ ਟੀਚੇ ਨੂੰ ਨਿਰਧਾਰਿਤ ਕਰ ਕੇ ਜੀਵਨ ਵਿਚ ਅੱਗੇ ਵੱਧਣ, ਸਫਲਤਾ ਉਨ੍ਹਾਂ ਦੇ ਕਦਮ ਛੋਹੇਗੀ। ਉਨ੍ਹਾਂ ਨੇ ਕਿਹਾ ਕਿ ਕਰਨਾਲ ਦੀ ਬੇਟੀ ਕਲਪਣਾ ਚਾਵਲਾ ਨੇ ਸਪੇਸ ਵਿਚ ਪਹੁੰਚ ਕੇ ਨਾ ਸਿਰਫ ਕਰਨਾਲ ਤੇ ਹਰਿਆਣਾ ਸੂਬਾ ਸਗੋ ਭਾਰਤ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਰੋਸ਼ਨ ਕੀਤਾ ਹੈ ਅਤੇ ਮੈਨੁੰ ਦੱਸਦੇ ਹੋਏ ਖੁਸ਼ੀ ਹੈ ਕਿ ਅੱਜ ਉਨ੍ਹਾਂ ਦੇ ਨਾਂਅ 'ਤੇ ਹਰਿਆਣਾ ਸਰਕਾਰ ਵੱਲੋਂ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਜੀਵਨ ਵਿਚ ਜੋ ਵੀ ਕੁੱਝ ਬਨਣਾ ਚਾਹੁੰਦੇ ਹਨ, ਬਣ ਸਕਦੇ ਹਨ। ਮਗਰ ਇਸ ਦੇ ਲਈ ਉਨ੍ਹਾਂ ਨੂੰ ਸਖਤ ਮਿਹਨਤ , ਅਨੁਸਾਸ਼ਨ ਅਤੇ ਸਮੇਂ ਦੀ ਮਹਤੱਵਤਾ ਨੂੰ ਸਮਝਨਾ ਹੋਵੇਗਾ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨਾਲ ਸੰਵਾਦ ਕਰਦੇ ਹੋਏ ਸੋਨੀਪਤ ਜਿਲ੍ਹੇ ਦੀ ਨਿਸ਼ੂ ਨੇ ਆਦਰਸ਼ ਵਿਦਿਆਰਥੀਆਂ ਦੇ ਗੁਣਾ ਦੇ ਬਾਰੇ ਵਿਚ ਸੁਆਲ ਪੁਛਿਆ, ਜਿਸ 'ਤੇ ਮੁੱਖ ਮੰਤਰੀ ਨੇ ਬਹੁਤ ਸਹਿਜਤਾ ਨਾਲ ਵਿਦਿਆਰਥੀਆਂ ਨੁੰ ਪੇ੍ਰਰਣਾ ਦਿੰਦੇ ਹੋਏ ਕਿਹਾ ਕਿ ਆਦਰਸ਼ ਵਿਦਿਆਰਥੀ ਉਹ ਹੁੰਦਾ ਹੈ, ੧ੋ ਆਪਣੇ ਕੰਮ ਨੂੰ ਮਹਤੱਵ ਦਿੰਦਾ ਹੈ ਅਤੇ ਆਪਣੇ ਟੀਚੇ ਨੂੰ ਨਿਰਧਾਰਿਤ ਕਰ ਕੇ ਜੀਵਨ ਵਿਚ ਅੱਗੇ ਵੱਧਦਾ ਹੈ। ਇਸ ਤਰ੍ਹਾ ਨਾਲ ਰਿਵਾੜੀ ਦੀ ਏਕਤਾ ਨੇ ਅੰਗ੍ਰੇਜੀ ਦੇ ਮਹਤੱਵ ਦੇ ਬਾਰੇ ਵਿਚ ਸੁਆਲ ਪੁਛਿਆ, ਕਿਸ 'ਤੇ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਜੀਵਨ ਵਿਚ ਅੱਗੇ ਵੱਧਣ ਲਈ ਸਿਰਫ ਅੰਗੇ੍ਰਜੀ ਹੀ ਜਰੂਰੀ ਨਹੀਂ ਹੈ, ਹਿੰਦੀ ਸਾਡੀ ਮਾਂਤਰਭਾਸ਼ਾ ਹੈ, ਇਸ ਨਾਲ ਵੀ ਅਸੀਂ ਅੱਗੇ ਵੱਧ ਸਕਦੇ ਹਨ। ਬੇਸ਼ਰਤੇ ਸਾਨੂੰ ਭਾਸ਼ਾ ਦਾ ਪੂਰਾ ਗਿਆਨ ਹੋਣਾ ਜਰੂਰੀ ਹੈ ਅਤੇ ਸਾਨੂੰ ਆਪਣੀ ਮਾਤਰਭਾਸ਼ਾ ਨਾਲ ਪਿਆਰ ਕਰਨਾ ਚਾਹੀਦਾ ਹੈ। ਅੱਜ ਦੇ ਸਮੇਂ ਵਿਚ ਤਾਂ ਵੱਡੇ ਤੋਂ ਵੱਡੇ ਅਹੁਦਿਆਂ ਲਈ ਵਿਦਿਅਕ ਸੰਸਥਾਨਾਂ ਵਿਚ ਦਾਖਲਾ ਲੈਣ ਲਈ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰੀਖਿਆ ਸ਼ੁਰੂ ਹੋ ਗਈ ਹੈ।

ਇਸ ਮੌਕੇ 'ਤੇ ਸਿਖਿਆ ਬੋਰਡ ਭਿਵਾਨੀ ਦੇ ਚੇਅਰਮੈਨ ਡਾ. ਵੀ ਪੀ ਯਾਦਵ , ਭਾਂਜਪਾ ਜਿਲ੍ਹਾ ਪ੍ਰਧਾਨ ਯੋਗੇਂਦਰ ਰਾਣਾ, ਕਲਪਣਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ. ਐਨ ਕੇ ਗਰਗ, ਡਿਪਟੀ ਕਮਿਸ਼ਨਰ ਉੱਤਮ ਸਿੰਘ, ਪੁਲਿਸ ਸੁਪਰਡੈਂਟ ਮੋਹਿਤ ਹਾਂਡਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

Have something to say? Post your comment

 

ਹਰਿਆਣਾ

ਹਰਿਆਣਾ ਦੇ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਵਿਧਾਨ ਸਭਾ ਚੋਣਾਂ 'ਚ ਕਾਰਪੋਰੇਟ ਪੱਖੀ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ

5 ਅਕਤੂਬਰ ਨੂੰ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਚੋਣ - ਪੰਕਜ ਅਗਰਵਾਲ

1 ਜੁਲਾਈ, 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕ 2 ਸਤੰਬਰ ਤਕ ਬਣਵਾ ਸਕਦੇ ਹਨ ਵੋਟ - ਮੁੱਖ ਚੋਣ ਅਧਕਾਰੀ ਪੰਕਜ ਅਗਰਵਾਲ

ਜਥੇਦਾਰ ਦਾਦੂਵਾਲ ਹਰਿਆਣਾ ਕਮੇਟੀ ਧਰਮ ਪ੍ਰਚਾਰ ਅਤੇ ਕਾਨੂੰਨੀ ਵਿੰਗ ਦੇ ਦੁਬਾਰਾ ਬਣੇ ਚੇਅਰਮੈਨ

ਹਰਿਆਣਾ ਵਿੱਚ ਸਿੱਖ ਸਮਾਜ ਦੇ ਵਜੂਦ ਨੂੰ ਕਾਇਮ ਕਰਨ ਦੀ ਸ਼ੁਰੂਆਤ ਕਰੇਗੀ ਹਰਿਆਣਾ ਸਿੱਖ ਏਕਤਾ ਦਲ-ਪ੍ਰੀਤਪਾਲ ਸਿੰਘ ਪੰਨੂ

ਸੂਬੇ ਦੇ ਦੋ ਕਰੋੜ ਤੋਂ ਵੱਧ ਵੋਟਰ ਕਰ ਸਕਣਗੇ ਆਪਣੇ ਵੋਟ ਅਧਿਕਾਰ ਦੀ ਵਰਤੋ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਚੋਣ ਦੰਗਲ ਵਿੱਚ ਕਾਂਗਰਸ ਨੂੰ ਤੀਜੀ ਵਾਰ ਹਰਾਉਣ ਲਈ ਭਾਜਪਾ ਨੇ ਘਰ-ਘਰ ਦਿੱਤੀ ਦਸਤਕ

ਚੋਣ ਐਲਾਨ ਪੱਤਰ ਜਾਰੀ ਕਰਨ ਦੇ 3 ਦਿਨਾਂ ਦੇ ਅੰਦਰ-ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ 3-3 ਕਾਪੀਆਂ ਦੇਣਾ ਜਰੂਰੀ - ਪੰਕਜ ਅਗਰਵਾਲ

ਭਾਜਪਾ ਬੂਥ ਵਰਕਰ ਚੋਣਾਂ 'ਚ ਯੋਧਿਆਂ ਵਾਂਗ ਕੰਮ ਕਰਦੇ ਹਨ: ਬਿਪਲਬ ਦੇਬ

ਵੋਟਰ ਸੂਚੀ ਵਿਚ ਆਪਣੇ ਨਾਂਅ ਦੀ ਪੁਸ਼ਟੀ ਕਰ ਲੈਣ ਵੋਟਰ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ