ਹਰਿਆਣਾ

ਮੁੱਖ ਮੰਤਰੀ ਨਾਂਇਬ ਸਿੰਘ ਸੈਨੀ ਨੇ ਹਿਸਾਰ ਵਿਚ ਮਹਾਰਾਜਾ ਦਕਸ਼ ਪ੍ਰਜਾਪਤੀ ਜੈਯੰਤੀ ਸੂਬਾ ਪੱਧਰੀ ਸਮਾਰੋਹ ਵਿਚ ਲਗਾਈ ਐਲਾਨਾਂ ਦੀ ਝੜੀ

ਕੌਮੀ ਮਾਰਗ ਬਿਊਰੋ | July 20, 2024 09:10 PM

ਚੰਡੀਗੜ੍ਹ- ਹਰਿਆਣਾ ਸਰਕਾਰ ਦੀ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਦੇ ਤਹਿਤ ਅੱਜ ਜਿਲ੍ਹਾ ਹਿਸਾਰ ਵਿਚ ਮਹਾਰਾਜਾ ਦਕਸ਼ ਪ੍ਰਜਾਪਤੀ ਜੈਯੰਤੀ ਰਾਜ ਪੱਧਰੀ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਸਮਾਰੋਹ ਵਿਚ ਐਲਾਨ ਕਰਦੇ ਹੋਏ ਕਿਹਾ ਕਿ ਆਰਿਆ ਨਗਰ ਅਤੇ ਕੈਮੀਰ ਪਿੰਡ ਨੂੰ ੧ਲਦੀ ਹੀ ਮਹਾਗ੍ਰਾਮ ਯੋ੧ਨਾ ਵਿਚ ਸ਼ਾਮਿਲ ਕੀਤਾ ੧ਾਵੇਗਾ। ਇਸ ਤੋਂ ਇਲਾਵਾ, ਆਰਿਆ ਨਗਰ ਪਿੰਡ ਵਿਚ ੧ਮੀਨ ਉਪਲਬਧ ਹੋਣ 'ਤੇ ਡਾ ਬੀ ਆਰ ਅੰਬੇਦਕਰ ਦੇ ਨਾਂਅ ਨਾਲ ਕੰਮਿਊਨਿਟੀ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਗੰਗਵਾ ਰੋਡ, ਸਾਕੇਤ ਕਲੋਨੀ ਕੰਮਿਉੂਨਿਟੀ ਸੈਂਟਰ ਦੇ ਕਲੋ ਉਪਲਬਧ ਜਮੀਨ 'ਤੇ ਅਰਬਨ ਹੈਲਥ ਸੈਂਟਰ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਗੁਰੂ ਦਕਸ਼ ਆਈਟੀਆਈ ਆਰਿਆ ਨਗਰ ਹਿਸਾਰ ਵਿਚ 15 ਕਿਲੋਵਾਟ ਦਾ ਸੋਲਰ ਸਿਸਟਮ ਲਗਾਵਾਇਆ ਜਾਵੇਗਾ ਅਤੇ ਆਈਟੀਆਈ ਵਿਚ ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾਵੇਗਾ। ਨਾਲ ਹੀ ਵਿਸ਼ੇਸ਼ ਪਾਇਪਲਾਇਨ ਰਾਹੀਂ ਪੀਣ ਦੇ ਪਾਣੀ ਦੀ ਸਮਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕੁਮਹਾਰ ਧਰਮਸ਼ਾਲਾ ਪ੍ਰੇਮ ਨਗਰ ਹਿਸਾਰ ਵਿਚ ਸ਼ੈਡ ਦੇ ਨਿਰਮਾਣ ਲਈ 21 ਲੱਖ ਰੁਪਏ ਦੀ ਰਕਮ ਦੀ ਮੰਜੂਰੀ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਮਿੱਟੀ ਕਲਾ ਬੋਰਡ ਦੇ ਬਜਟ ਵਿਚ ਵਾਧਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਬੀਸੀ-ਏ ਦੇ ਬੈਕਲਾਗ ਨੂੰ ਜਲਦੀ ਭਰਿਆ ਜਾਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਪਰਾ ਹਸਪਤਾਲ ਤੋਂ ਬਾਈਪਾਸ ਰਾਜਗੜ੍ਹ ਰੋਡ ਤਕ ਦੀ ਸੜਕ ਅਤੇ ਜਿਲ੍ਹਾ ਹਿਸਾਰ ਵਿਚ ਪਿੰਡ ਤਲਵੰਡੀ ਰੁੱਕਾ ਤੋਂ ਪਿੰਡ ਚਨਾਨਾ ਤਕ ਹਰਿਆਣਾ ਰਾਜ ਮਾਰਕਟਿੰਗ ਬੋਰਡ ਦੀ ਲਗਭਗ 6 ਕਿਲੋਮੀਟਰ ਦੀ ਸੜਕ ਨੂੰ ਬਨਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਚੌਧਧਰੀਵਾਸ ਸਬ ਮਾਈਨਰ ਬੁਰਜੀ ਗਿਣਤੀ 11300 ਤੋਂ 18600 ਟੇਲ ਤਕ ਰਿਮੋਡਲਿੰਗ ਦਾ ਕਾਰਜ ਕਰਵਾਇਆ ਜਾਵੇਗਾ। ਜਿਲ੍ਹਾ ਫਤਿਹਾਬਾਦ ਵਿਚ ਕੁਮਹਾਰ ਧਰਮਸ਼ਾਲਾ ਬਨਾਉਣ ਲਈ ਨੀਤੀ ਦੇ ਅਨੁਸਾਰ 50 ਫੀਸਦੀ ਕਲੈਕਟਰ ਰੇਟ 'ਤੇ ਅੱਧ ਏਕੜ ੧ਮੀਨ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਸਮਾਰੋਹ ਵਿਚ ਮੋਜੂਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਤੋਂ ਲੱਖਾਂ ਸਾਲ ਪਹਿਲਾਂ ਪ੍ਰਜਾਪਤੀ ਬ੍ਰਹਮਾ ਨੇ ਪੰਚ ਤੱਤਾਂ (ਧਰਤੀ, ਜਲ, ਹਵਾ, ਆਕਾਸ਼ ਅਤੇ ਅਗਨੀ) ਦੀ ਵਰਤੋ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ। ਬ੍ਰਹਮਾ ਜੀ ਦੇ ਬੇਟੇ ਦਕਸ਼ ਪ੍ਰਜਾਪਤੀ ਨੇ ਵੀ ਇੰਨ੍ਹੀ ਪੰਚ ਤੱਤਾਂ ਦਾ ਇਸਤੇਮਾਲ ਕਰ ਕੇ ਭਾਂਡਿਆਂ ਦੀ ਕਲਾਕਾਰੀ ਕੀਤੀ। ਇਸ ਤਰ੍ਹਾ ਮਨੁੱਖਾਂ ਵਿਚ ਸੱਭ ਤੋਂ ਪਹਿਲਾਂ ਕਲਾਕਾਰ ਮਹਾਰਾਜਾ ਦਕਸ਼ ਪ੍ਰਜਾਪਤੀ ਹੀ ਸਨ। ਇਸ ਲਈ ਕੁਮਹਾਰ ਨੂੰ ਪ੍ਰਜਾਪਤੀ ਦੀ ਸੰਤਾਨ ਮੰਨ ਕੇ ਪ੍ਰਜਾਪਤੀ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਹਿਸਾਰ ਦੇ ਬਨਵਾਲੀ ਤੇ ਰਾਖੀਗੜ੍ਹੀ ਵਿਚ ਜੋ ਖੁਦਾਈ ਕੀਤੀ ਗਈ, ਉਸ ਵਿਚ ਸਿੰਧ ਸਭਿਅਤਾ ਅਤੇ ਇਸ ਤੋਂ ਪਹਿਲਾਂ ਦੀ ਵੀ ਮਿੱਟੀ ਦੀ ਮੂਰਤੀਆਂ ਅਤੇ ਭਾਂਡੇ ਮਿਲੇ ਹਨ। ਇੰਨ੍ਹਾਂ ਮਿੱਟੀ ਦੇ ਭਾਂਡਿਆਂ 'ਤੇ ਹੋਈ ਚਿਤਰਕਾਰੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਸ ਸਮੇਂ ਸਮਾਜ ਦੀ ਆਰਥਕ ਦਸ਼ਾ ਕੀ ਸੀ। ਲੋਕਾਂ ਦਾ ਖਾਣ-ਪੀਣਾ ਕਿਵੇਂ ਸੀ ਅਤੇ ਸਮਾਜਿਕ ਦ੍ਰਿਸ਼ਟੀ ਨਾਲ ਲੋਕ ਉਸ ਮਸੇਂ ਕਿੰਨ੍ਹੇ ਤਰੱਕੀ ਕਰ ਚੁੱਕੇ ਸਨ।

ਸ੍ਰੀ ਨਾਇਬ ਸਿੰਘ ਸੈਨੀ ਨੈ ਕਿਹਾ ਕਿ ਚਾਕ ਦੇ ਅਵਿਸ਼ਕਾਰ ਨਾਲ ਇਸ ਕਲਾ ਨੂੰ ਹੋਰ ਪ੍ਰੋਤਸਾਹਨ ਮਿਲਿਆ। ਹਰਿਆਣਾ ਵਿਚ ਚਾਕ ਨੂੰ ਇੰਨ੍ਹਾਂ ਸਨਮਾਨ ਦਿੱਤਾ ਜਾਂਦਾ ਹੈ ਕਿ ਵਿਆਹ ਦੇ ਮੌਕੇ 'ਤੇ ਚਾਕ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤਰ੍ਹਾ ਮਿੱਟੀ ਤੋਂ ਭਾਂਢੇ ਬਨਾਉਣ ਦੀ ਕਲਾ ਸਾਡੀ ਅਮੁੱਲ ਧਰੋਹਰ ਹੈ। ਸੋਚ, ਉਸ ਦੀ ਕੁਸ਼ਲਤਾ ਅਤੇ ਉਸ ਦਾ ਕੌਸ਼ਲ ਲੁਕਿਆ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭੁਮੰਡਲੀਕਰਣ ਦਾ ਯੁੱਗ ਵਿਚ ਗੁੱਣਵੱਤਾ, ਕੁਸ਼ਲਤਾ ਅਤੇ ਕਲਾ ਦਾ ਵਿਸ਼ੇਸ਼ ਮਹਤੱਵ ਹੈ। ਹਾਲਾਂਕਿ ਵਿਗਿਆਨ ਦੇ ਯੁੱਗ ਵਿਚ ਪਲਾਸਟਿਕ ਅਤੇ ਸ਼ੀਸ਼ੇ ਦੇ ਭਾਂਡਿਆਂ ਦੇ ਆਉਣ ਨਾਲ ਮਿੱਟੀ ਦੇ ਭਾਂਡੇ ਦੀ ਮੰਗ ਬਹੁਤ ਘੱਟ ਹੋ ਗਈ ਹੈ। ਅੱਜ ਰਿਵਾਇਤੀ ਕੁਸ਼ਲਤਾ ਨੂੰ ਕਾਰੋਬਾਰ ਕੁਸ਼ਲਤਾ ਵਿਚ ਬਦਲਣ ਦੀ ਜਰੂਰਤ ਹੈ ਤਾਂਹੀ ਅਸੀਂ ਮੁਕਾਬਲੇ ਦੇ ਇਸ ਯੁੱਗ ਵਿਚ ਅੱਗੇ ਵੱਧ ਪਾਵਾਂਗੇ।

ਉਨ੍ਹਾਂ ਨੇ ਪ੍ਰਜਾਪਤੀ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਿੱਟੀ ਤੋਂ ਨਾ ਸਿਰਫ ਭਾਂਡੇ ਸਗੋ ਸਜਾਵਟੀ ਵਸਤੂਆਂ ਬਨਾਉਣ ਦੇ ਰਿਵਾਇਤੀ ਢੰਗਾਂ ਦੇ ਨਾਲ-ਨਾਂਲ ਨਵੀਂ-ਨਵੀਂ ਤਕਨੀਕਾਂ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਆਮ ਇਸਤੇਮਾਲ ਦੇ ਭਾਂਡੇ ਦੇ ਨਾਲ-ਨਾਲ ਮਿੱਟੀ ਦੇ ਸਜਾਵਟ ਵਾਲੇ ਭਾਂਡੇ ਵੀ ਬਨਾਉਣ, ਜਿਨ੍ਹਾਂ ਦੀ ਵਿਦੇਸ਼ਾਂ ਵਿਚ ਬਹੁਤ ਮੰਗ ਹੈ ਅਤੇ ਉਨ੍ਹਾਂ ਦੀ ਨਿਰਯਾਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਯਤਨ ਰਿਹਾ ਹੈ ਕਿ ਸਾਰੇ ਵਰਗਾਂ ਦੇ ਲੋਕ ਅੱਗੇ ਵੱਧਣ ਸਾਰਿਆਂ ਦਾ ਉਥਾਨ ਹੋਵੇ ਅਤੇ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣ। ਇਸ ਦਿਸ਼ਾ ਵਿਚ ਸਰਕਾਰ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਅੰਤੋਂਦੇਯ ਦਰਸ਼ਨ ਦੇ ਅਨੂਰੂਪ ਵਿਕਾਸ ਦਾ ਲਾਭ ਉਨ੍ਹਾਂ ਲੋਕਾਂ ਤਕ ਪਹੁੰਚਾਉਣ ਲਈ ਕਈ ਠੋਸ ਕਦਮ ਚੁੱਕੇ ਹਨ ਜੋ ਕਿੰਨੀ ਕਾਰਣਾਂ ਨਾਲ ਪਿਛੜੇ ਰਹਿ ਗਏ ਸਨ। ਸਰਕਾਰ ਨੇ ਪਿਛੜਾ ਵਰਗ ਦੀ ਭਲਾਈ ਤੇ ਉਥਾਨ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪਿਛੜਾ ਵਰਗ ਦੇ ਲੋਕ ਬਹੁਤ ਲੰਬੇ ਸਮੇਂ ਤੋਂ ਕ੍ਰੀਮੀਲੇਅਰ ਦੀ ਆਮਦਨ ਸੀਮਾ ਨੂੰ ਵਧਾਉਣ ਦੀ ਮੰਗ ਕਰ ਰਹੇ ਸਨ, ਸਾਡੀ ਸਰਕਾਰ ਨੇ ਹਾਲ ਹੀ ਵਿਚ ਲੋਕਾਂ ਦੀ ਮੰਗ ਨੁੰ ਪੂਰਾ ਕਰਦੇ ਹੋਏ ਕ੍ਰੀਮੀਲੇਅਰ ਦੀ ਆਮਦਨ ਸੀਮਾ ਨੂੰ ਕੇਂਦਰ ਸਰਕਾਰ ਦੀ ਤਰਜ 'ਤੇ 6 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਵਿਚ ਬੀਸੀ-ਏ ਨੂੰ 8 ਫੀਸਦੀ ਪ੍ਰਤੀਨਿਧੀਤਵ ਦਿੱਤਾ ਗਿਆ ਹੈ। ਇਸ ਤੋਂ ਇਨਾਵਾ, ਪਿਛਲੜੇ ਵਰਗਾਂ ਦੇ ਉਥਾਨ ਤੇ ਭਲਾਈ ਲਈ ਪਿਛੜਾ ਵਰਗ ਆਯੋਗ ਦਾ ਗਠਨ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਵਿਰੋਧੀ ਧਿਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਪਣੇ ਕਾਰਜਕਾਲ ਵਿਚ ਵਿਰੋਧੀ ਧਿਰ ਨੇ ਬੈਕਵਰਡ ਕਲਾਸ ਦੇ ਹੱਕਾਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਾਕਾ ਕਾਲੇਕਰ ਅਤੇ ਮੰਡਲ ਕਮੀਸ਼ਨ ਦੀ ਰਿਪੋਰਟ ਦਾ ਵਿਰੋਧ ਕਰਨ ਦਾ ਕੰਮ ਕੀਤਾ। ਇੱਥੇ ਤਕ ਕਿ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਬੀਸੀ ਏ ਦੇ ਹੱਕ ਵਿਚ ਬਿੱਲ ਲੈ ਕੇ ਆਵੇ ਤਾਂ ਵਿਰੋਧੀ ਧਿਰ ਨੇ ਉਸ ਦਾ ਵੀ ਵਿਰੋਧ ਕੀਤਾ। ਪਰ ਸ੍ਰੀ ਨਰੇਂਦਰ ਮੋਦੀ ਆਪਣੀ ਗੱਲ 'ਤੇ ਅੜਿੰਗ ਰਹੇ ਅਤੇ ਪਿਛੜੇ ਵਰਗਾਂ ਨੂੰ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿਚ ਦਾਖਲੇ ਵਿਚ 27 ਫੀਸਦੀ ਰਾਖਵਾਂ ਦੇਣ ਦਾ ਕੰਮ ਕੀਤਾ।

ਸ੍ਰੀ ਨਾਇਬ ਸਿੰਘ ਸੈਨੀ ਨੇ ਕਾਂਗਰਸ ਨੇਤਾਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਊਹ ਝੂਠ ਬੋਲ ਕੇ ਲੋਕਾਂ ਨੂੰ ਸਮਾਰੋਹ ਕਰਨ ਦਾ ਕੰਮ ਕਰਦੇ ਹਨ। ਉਹ ਸੂਬੇ ਵਿਚ ਘੁੰਮ-ਘੁੰਮ ਕੇ ਹਿਸਾਬ ਮੰਗ ਰਹੇ ਹਨ, ਜਦੋਂ ਕਿ ਕਾਂਗਰਸ ਦੀ ਕੇਂਦਰ ਅਤੇ ਸੂਬੇ ਵਿਚ ਸਾਲਾਂ ਤਕ ਸਰਕਾਰ ਰਹੀ ਪਰ ਉਨ੍ਹਾਂ ਦੇ ਸਮੇਂ ਵਿਚ ਐਸਸੀ-ਬੀਸੀ ਵਰਗ ਦੇ ਹਿੱਤਾਂ ਦਾ ਹਨਨ ਹੁੰਦਾ ਸੀ, ਉਨ੍ਹਾਂ ਦਾ ਸ਼ੋਸ਼ਨ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਗਰੀਬਾਂ ਦਾ ਸ਼ੋਸ਼ਨ ਨਹੀਂ ਹੋਣ ਦਵਾਂਗੇ, ਉਨ੍ਹਾਂ ਨੂੰ ਮਜਬੂਤੀ ਨਾਲ ਅੱਗੇ ਵਧਾਉਣ ਦਾ ਕੰਮ ਕਰਣਗੇ।

ਉਨ੍ਹਾਂ ਨੇ ਆਪਣਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗਰੀਬ ਦੇ ਬੇਟੇ ਨੂੰ ਸੂਬੇ ਦੇ ਮੁਖੀਆ ਦੀ ਜਿਮੇਵਾਰੀ ਸੌਂਪੀ ਹੈ। ਕਾਂਗਰਸ ਦੇ ਨੇਤਾ ਦੱਸੇਣ ਕਿ ਕੀ ਊਹ ਪਿਛੜਾ ਵਰਗ ਨੂੰ ਇੰਨ੍ਹਾਂ ਸਨਮਾਨ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਵਿਚ ਪਰਚੀ-ਖਰਚੀ ਦੇ ਨਾਲ ਨੌਜੁਆਨਾਂ ਨੂੰ ਨੌਕਰੀਆਂ ਮਿਲਦੀਆਂ ਸਨ। ਪਰ ਸਾਡੀ ਸਰਕਾਰ ਵਿਚ ਬਿਨ੍ਹਾਂ ਪਰਚੀ-ਖਰਚੀ ਦੇ ਮੈਰਿਟ 'ਤ ਨੌਜੁਆਨਾਂ ਨੂੰ ਨੌਕਰੀਆਂ ਮਿਲਦੀਆਂ ਹਨ। ਅੱਜ ਗਰੀਬ ਦੇ ਘਰ ਦੇ ਬੱਚੇ ਵੀ ਹਰਿਆਣਾ ਵਿਚ ਅਧਿਕਾਰੀ ਲਗ ਰਹੇ ਹਨ, ਜਿਨ੍ਹਾਂ ਨੇ ਪਹਿਲਾ ਕਦੀ ਸੋਚਿਆ ਵੀ ਨਹੀਂ ਸੀ।

Have something to say? Post your comment

 

ਹਰਿਆਣਾ

ਹਰਿਆਣਾ ਦੇ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਵਿਧਾਨ ਸਭਾ ਚੋਣਾਂ 'ਚ ਕਾਰਪੋਰੇਟ ਪੱਖੀ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ

5 ਅਕਤੂਬਰ ਨੂੰ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਚੋਣ - ਪੰਕਜ ਅਗਰਵਾਲ

1 ਜੁਲਾਈ, 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕ 2 ਸਤੰਬਰ ਤਕ ਬਣਵਾ ਸਕਦੇ ਹਨ ਵੋਟ - ਮੁੱਖ ਚੋਣ ਅਧਕਾਰੀ ਪੰਕਜ ਅਗਰਵਾਲ

ਜਥੇਦਾਰ ਦਾਦੂਵਾਲ ਹਰਿਆਣਾ ਕਮੇਟੀ ਧਰਮ ਪ੍ਰਚਾਰ ਅਤੇ ਕਾਨੂੰਨੀ ਵਿੰਗ ਦੇ ਦੁਬਾਰਾ ਬਣੇ ਚੇਅਰਮੈਨ

ਹਰਿਆਣਾ ਵਿੱਚ ਸਿੱਖ ਸਮਾਜ ਦੇ ਵਜੂਦ ਨੂੰ ਕਾਇਮ ਕਰਨ ਦੀ ਸ਼ੁਰੂਆਤ ਕਰੇਗੀ ਹਰਿਆਣਾ ਸਿੱਖ ਏਕਤਾ ਦਲ-ਪ੍ਰੀਤਪਾਲ ਸਿੰਘ ਪੰਨੂ

ਸੂਬੇ ਦੇ ਦੋ ਕਰੋੜ ਤੋਂ ਵੱਧ ਵੋਟਰ ਕਰ ਸਕਣਗੇ ਆਪਣੇ ਵੋਟ ਅਧਿਕਾਰ ਦੀ ਵਰਤੋ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਚੋਣ ਦੰਗਲ ਵਿੱਚ ਕਾਂਗਰਸ ਨੂੰ ਤੀਜੀ ਵਾਰ ਹਰਾਉਣ ਲਈ ਭਾਜਪਾ ਨੇ ਘਰ-ਘਰ ਦਿੱਤੀ ਦਸਤਕ

ਚੋਣ ਐਲਾਨ ਪੱਤਰ ਜਾਰੀ ਕਰਨ ਦੇ 3 ਦਿਨਾਂ ਦੇ ਅੰਦਰ-ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ 3-3 ਕਾਪੀਆਂ ਦੇਣਾ ਜਰੂਰੀ - ਪੰਕਜ ਅਗਰਵਾਲ

ਭਾਜਪਾ ਬੂਥ ਵਰਕਰ ਚੋਣਾਂ 'ਚ ਯੋਧਿਆਂ ਵਾਂਗ ਕੰਮ ਕਰਦੇ ਹਨ: ਬਿਪਲਬ ਦੇਬ

ਵੋਟਰ ਸੂਚੀ ਵਿਚ ਆਪਣੇ ਨਾਂਅ ਦੀ ਪੁਸ਼ਟੀ ਕਰ ਲੈਣ ਵੋਟਰ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ