ਪੰਜਾਬ

ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਆਏ ਸਪਸ਼ਟੀਕਰਨਾ ਤੇ ਪੰਜ ਜਥੇਦਾਰਾਂ ਦੀ ਮੀਟਿੰਗ ਬੁਲਾ ਕੇ ਵਿਚਾਰ ਕਰਾਂਗੇ- ਗਿ ਰਘਬੀਰ ਸਿੰਘ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | July 24, 2024 08:26 PM

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਤੋ 15 ਜ਼ੁਲਾਈ ਦੇ ਤਖ਼ਤ ਸਾਹਿਬਾਨ ਦੇ ਫੈਸਲੇ ਤੇ ਅਮਲ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦ ਲਿਫਾਫੇ ਵਿਚ ਆਪੋ ਆਪਣੇ ਸ਼ਪਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪੇ। ਦਸਣਯੋਗ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਤੇ ਅਕਾਲੀ ਦਲ ਛੱਡ ਕੇ ਵਖਰੀ ਧਿਰ ਬਣੇ ਕੁਝ ਅਕਾਲੀ ਆਗੂਆਂ ਨੇ 1 ਜ਼ੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਼ਿਸਕਾਇਤ ਦੇ ਕੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਪੰਥ ਦੇ ਨਾਲ ਧੋਖਾ ਕਰਨ ਅਤੇ ਪੰਥ ਵਿਰੋਧੀ ਕੰਮਾਂ ਦੀ ਪੁਸ਼ਤਪਨਾਹੀ ਕਰਨ ਦਾ ਇਲਜਾਮ ਲਗਾਇਆ ਸੀ। ਇਸ ਦੇ ਨਾਲ ਹੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਡੇਰਾ ਸਿਰਸਾ ਮਾਮਲੇ ਤੇ ਤਖ਼ਤਾਂ ਦੇ ਜਥੇਦਾਰਾਂ ਵਲੋ ਦਿੱਤੀ ਗੈਰ ਵਾਜਬ ਮੁਆਫੀ ਨੂੰ ਜਾਇਜ ਠਹਿਰਾਉਣ ਲਈ ਸ਼ੋ੍ਰਮਣੀ ਕਮੇਟੀ ਵਲੋ ਵਖ ਵਖ ਅਖਬਾਰਾਂ ਨੂੰ ਦਿੱਤੇ 90 ਲੱਖ ਦੇ ਇਸ਼ਤਿਹਾਰਾਂ ਦਾ ਸ਼ਪਸ਼ਟੀਕਰਨ ਲੈਣ ਦੀ ਮੰਗ ਕੀਤੀ ਸੀ। ਤਖ਼ਤਾਂ ਦੇ ਜਥੇਦਾਰਾਂ ਨੇ ਇਸ ਸੰਬਧੀ 15 ਜ਼ੁਲਾਈ ਨੂੰ ਮੀਟਿੰਗ ਕਰਕੇ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪਾਂਸੋ 15 ਦਿਨ ਵਿਚ ਸ਼ਪਸ਼ਟੀਕਰਨ ਮੰਗਿਆ ਸੀ। ਅੱਜ ਸ੍ਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਆਗੂਆਂ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਦਰਬਾਰਾ ਸਿੰਘ ਗੁਰੂ ਆਦਿ ਨਾਲ ਸ਼ਪਸ਼ਟੀਪਕਰਨ ਦਾ ਬੰਦ ਲਿਫਾਫਾ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪਹੰੁਚੇ, ਜਿਥੇ ਉਨਾਂ ਕਰੀਬ 15 ਮਿੰਟ ਤਕ ਜਥੇਦਾਰ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋ ਇਨਕਾਰੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜਥੇਦਾਰ ਨੂੰ ਬੰਦ ਲਿਫਾਫਾ ਸੌਂਪ ਕੇ ਆਪਣੀ ਕਾਰ ਵਿਚ ਬੈਠ ਕੇ ਵਾਪਸ ਚਲੇ ਗਏ।ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਖਰੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪਹੰੁਚੇ ਤੇ ਉਨਾਂ ਜਥੇਦਾਰ ਨੂੰ ਬੰਦ ਲਿਫਾਫਾ ਸੌਂਪ ਕੇ ਡੇਰਾ ਸਿਰਸਾ ਮੁਆਫੀ ਮਾਮਲੇ ਤੇ ਸ਼ੋ੍ਰਮਣੀ ਕਮੇਟੀ ਵਲੋ ਦਿੱਛੇ 90 ਲੱਖ ਰੁਪਏ ਦੇ ਇਸ਼ਤਿਹਾਰਾਂ ਬਾਰੇ ਸ਼ਪਸ਼ਟੀਕਰਨ ਦਿੱਤਾ।ਉਨਾਂ ਨਾਲ ਮੈਂਬਰ ਸ੍ਰ ਗੁਰਚਰਨ ਸਿੰਘ ਗਰੇਵਾਲ, ਅਲਵਿੰਦਰ ਪਾਲ ਸਿੰਘ ਪਖੋਕੇ ਅਤੇ ਸਕੱਤਰ ਸ੍ਰ ਪ੍ਰਤਾਪ ਸਿੰਘ ਹਾਜਰ ਸਨ। ਸਾਰੇ ਮਾਮਲੇ ਤੇ ਗਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਸ਼ੋ੍ਰਮਣੀ ਕਮੇਟੀ ਵਲੋ ਬੰਦ ਲਿਫਾਫਾ ਸ਼ਪਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੰੁਚ ਗਏ ਹਨ ਤੇ ਜਲਦ ਹੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰਕੇ ਇਨਾ ਸ਼ਪਸ਼ਟੀਕਰਨਾਂ ਤੇ ਵਿਚਾਰ ਕੀਤੀ ਜਾਵੇਗੀ।

Have something to say? Post your comment

 

ਪੰਜਾਬ

ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਹਲਾ ਸਾਹਿਬ ਤੋਂ ਗੁਰਦੁਆਰਾ ਬਾਉਲੀ ਸਾਹਿਬ ਤੱਕ ਸਜਾਇਆ ਨਗਰ ਕੀਰਤਨ

ਸਿੱਖਿਆ ਦੇ ਨਾਲ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਵੀ ਲਾਜ਼ਮੀ-ਵਿਧਾਇਕ ਬਣਾਂਵਾਲੀ

ਸ਼ਹੀਦਾਂ ਦੀ ਕੁਰਬਾਨੀ ਸਾਂਭਣਾ ਸਮੇਂ ਦੀ ਲੋੜ : ਵਿਧਾਇਕ ਬੁੱਧ ਰਾਮ

ਨਕੋਦਰ ਪੁਲਿਸ ਫਾਇਰਿੰਗ ਮਾਮਲੇ ਨਾਲ ਮੇਰਾ ਕੋਈ ਸਰੋਕਾਰ ਨਹੀਂ: ਦਰਬਾਰਾ ਸਿੰਘ ਗੁਰੂ

ਨਵੇਂ ਫੌਜਦਾਰੀ ਕਾਨੂੰਨਾਂ ਨੇ 70 ਸਾਲਾਂ 'ਚ ਲੋਕ ਦਬਾਅ ਹੇਠ ਬਣੇ ਲੋਕ-ਪੱਖੀ ਕਾਨੂੰਨੀ ਸੁਧਾਰਾਂ ’ਤੇ ਪੋਚਾ ਮਾਰਿਆ: ਬੈਂਸ

ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮਾਗਮ

ਯਾਦਗਾਰੀ ਹੋ ਨਿਬੜਿਆ ਗਿਆਨੀ ਦਿੱਤ ਸਿੰਘ ਜੀ ਦਾ 123ਵਾਂ ਬਰਸੀ ਸਮਾਗਮ

ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਰਹੀ ਪੱਲਵੀ ਰਾਜਪੂਤ ਦੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਚੋਣ

ਭਾਗਸਰ ਪਿੰਡ ਦੇ ਸਰਪੰਚ ਸਣੇ 350 ਪਰਿਵਾਰਾਂ ਨੇ ਫੜਿਆ ਆਪ ਦਾ ਪੱਲਾ

ਅੰਬੇਡਕਰ ਇੰਸਟੀਚਿਊਟ ਫਾਰ ਕੈਰੀਅਰਜ਼ ਐਂਡ ਕੋਰਸਿਜ਼, ਐਸ.ਏ.ਐਸ ਨਗਰ ਦੇ ਗੈਸਟ ਫੈਕਲਟੀ ਮੈਂਬਰਾਂ ਦੇ ਮਾਣ ਭੱਤੇ ਵਿੱਚ ਵਾਧਾ: ਡਾ. ਬਲਜੀਤ ਕੌਰ