ਸੰਸਾਰ

ਗ਼ਜ਼ਲ ਮੰਚ ਸਰੀ ਦੀ ਖੂਬਸੂਰਤ ਸ਼ਾਇਰਾਨਾ ਸ਼ਾਮ ਨੇ ਸ਼ਾਇਰੀ ਦੇ ਪ੍ਰਸੰਸਕਾਂ ਨੂੰ ਮੋਹ ਲਿਆ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | September 19, 2024 10:04 PM
 
 
ਸਰੀ- ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਆਪਣੀ ਸਾਲਾਨਾ ਖੂਬਸੂਰਤ ਸ਼ਾਇਰਾਨਾ ਸ਼ਾਮ ਮਨਾਈ ਗਈ ਜਿਸ ਵਿਚ ਸ਼ਾਮਲ ਹੋਏ ਸੰਜੀਦਾ ਸ਼ਾਇਰੀ ਦੇਸੈਂਕੜੇ ਕਦਰਦਾਨਾਂ ਨੇ ਪੰਜਾਬੀ ਸ਼ਾਇਰੀ ਨੂੰ ਰੂਹ ਨਾਲ ਮਾਣਿਆ ਅਤੇ ਹਰ ਇਕ ਸ਼ਾਇਰ ਨੂੰ
ਤਾੜੀਆਂ ਦੀ ਭਰਪੂਰ ਦਾਦ ਨਾਲ ਨਿਵਾਜਿਆ। ਇਸ ਸ਼ਾਮ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਪ੍ਰੋ.ਬਾਵਾ ਸਿੰਘ (ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ) ਤੇ ਪ੍ਰਿੰਸੀਪਲ ਸਤਿੰਦਰ ਕੌਰਕਾਹਲੋਂ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ।
 
ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਵਾਂਟਲਿਨ ਫਸਟ ਨੇਸ਼ਨ ਦੀ ਨਾਮਵਰ ਸ਼ਖ਼ਸੀਅਤ ਫਰਨ ਗੈਬਰੀਅਲਵੱਲੋਂ ਆਪਣੀ ਭਾਸ਼ਾ ਵਿਚ ਗਾਏ ਗੀਤ ਨਾਲ ਹੋਈ। ਗ਼ਜ਼ਲ ਮੰਚ ਵੱਲੋਂ ਰਾਜਵੰਤ ਰਾਜ ਨੇ ਹਾਜਰਮਹਿਮਾਨਾਂ, ਸਹਿਯੋਗੀਆਂ, ਸ਼ਾਇਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਮੰਚ ਦੀਆਂਸਰਗਰਮੀਆਂ ਬਾਰੇ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੀਤੇ ਦਿਨੀਂ ਸਦੀਵੀਵਿਛੋੜਾ ਦੇ ਗਈ ਪੰਜਾਬੀ ਲੇਖਿਕਾ ਬਰਜਿੰਦਰ ਕੌਰ ਢਿੱਲੋਂ ਨੂੰ ਸਭਾ ਵੱਲੋਂ ਸ਼ਰਧਾਂਜਲੀਦਿੱਤੀ ਗਈ। ਸ਼ਾਇਰਾਨਾ ਸ਼ਾਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਰਾਜਵੰਤ ਰਾਜ ਨੇ
ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਨਰਿੰਦਰ ਭਾਗੀ ਨੂੰ ਆਪਣਾ ਕਲਾਮ ਪੇਸ਼ ਕਰਨ ਦਾਸੱਦਾ ਦਿੱਤਾ। ਨਰਿੰਦਰ ਭਾਗੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੀਆਂ ਦੋ ਉਰਦੂਗ਼ਜ਼ਲਾਂ ਰਾਹੀਂ ਖੂਬਸੂਰਤ ਕਾਵਿਕ ਮਾਹੌਲ ਦੀ ਨੀਂਹ ਰੱਖ ਦਿੱਤੀ।
 
ਫਿਰ ਪ੍ਰੀਤ ਮਨਪ੍ਰੀਤ ਨੇ ‘ਲਾਹ ਵੀ ਦੇ ਹੁਣ ਚੁੱਪ ਦੇ ਪਰਦੇ ਬੋਲ ਜਰਾ ਕੁਝ ਚਾਨਣਕਰਦੇ, ਕਿੰਨੇ ਖਾਲੀ ਹੋ ਚੱਲੇ ਹਾਂ ਖਾਲੀ ਥਾਵਾਂ ਭਰਦੇ ਭਰਦੇ’ ਜਿਹੇ ਗੰਭੀਰ ਸ਼ਿਅਰਾਂਨਾਲ ਸਰੋਤਿਆਂ ਦੀ ਭਰਪੂਰ ਵਾਹ ਵਾਹ ਹਾਸਲ ਕੀਤੀ। ਕਵਿੱਤਰੀ ਸੁਖਜੀਤ “ਤੂੰ ਵੀ ਝੋਲੇ ਭਰ
ਦਿੱਤੀ ਹੈ ਤੂੰ ਵੀ ਹਿੱਸਾ ਪਾ ਦਿੱਤੈ, ਮੇਰੇ ਕੋਲ ਤਾਂ ਪਹਿਲਾਂ ਹੀ ਪਰ ਆਪਣੇ ਦਰਦਬਥੇਰੇ ਸੀ’ ਲੈ ਕੇ ਔਰਤ ਵੇਦਨਾ ਦੀ ਸ਼ਾਇਰੀ ਦੇ ਰੂਬਰੂ ਹੋਈ। ਦਵਿੰਦਰ ਗੌਤਮ ਆਪਣੀਆਂਗ਼ਜ਼ਲਾਂ ਰਾਹੀਂ ਵਿਸ਼ੇਸ਼ ਪ੍ਰਭਾਵ ਛੱਡ ਗਿਆ ਜਦ ਉਸ ਨੇ ਕਿਹਾ ‘ਕੋਈ ਵੀ ਉਜਰ ਨਾ ਇਹ ਤਾਂਜਨਾਬ ਹੋ ਜਾਂਦਾ, ਤੁਹਾਨੂੰ ਦੇਖ ਕੇ ਆਪੇ ਅਦਾਬ ਹੋ ਜਾਂਦਾ’, ਰਾਜਵੰਤ ਰਾਜ ‘ਘਟਾਵਾਂਨੇ ਕਰੀ ਸਾਜ਼ਿਸ਼ ਤੇ ਭੋਲੇ ਮੋਰ ਨੱਚੇ ਨੇ, ਰਹੀ ਖਾਮੋਸ਼ ਹੀ ਝਾਂਜਰ ਇਕੱਲੇ ਬੋਰ ਨੱਚੇਨੇ’ ਜਿਹੇ ਖੂਬਸੂਰਤ ਸ਼ਿਅਰਾਂ ਨਾਲ ਸਰੋਤਿਆਂ ਦੀ ਖੂਬ ਦਾਦ ਖੱਟ ਗਿਆ। ਫਿਰ ਦਵਿੰਦਰਗੌਤਮ ਨੇ ਸਟੇਜ ਸੰਚਾਲਨ ਸਾਂਭਦਿਆਂ ਸ਼ਬਦਾਂ ਦੇ ਜਾਦੂਗਰ ਇੰਦਰਜੀਤ ਧਾਮੀ ਨੂੰ ਪੇਸ਼ ਕੀਤਾਅਤੇ ਇੰਦਰਜੀਤ ਧਾਮੀ ਨੇ ‘ਇਹ ਕਲਪਨਾ ਵਿੱਚ ਖੁਤਖੁਤੀ ਸਾਡੇ ਜਗਾਉਂਦਾ ਕੌਣ ਹੈ, ਸੋਚੋ
ਕਿ ਸਾਡੀ ਹੋਸ਼ ਨਾ ਯਾਰੀ ਪਵਾਉਂਦਾ ਕੌਣ ਹੈ’ ਰਾਹੀਂ ਸਰੋਤਿਆਂ ਦੀ ਕਲਪਨਾ ਨੂੰਹਲੂਣਿਆ। ਹਰਦਮ ਮਾਨ ਨੇ ਆਪਣੇ ਅੰਦਾਜ਼ ਵਿਚ ਹਾਜਰੀ ਲੁਆਈ ‘ਚੜ੍ਹਦੀ ਉਮਰੇ ਕੋਮਲ ਕਲੀਆਂਠੰਡੇ ਹੌਕੇ ਭਰ ਰਹੀਆਂ, ਮਹਿਕਾਂ ਦੇ ਵਣਜਾਰੇ ਫਿਰਦੇ ਬਾਗ ‘ਚ ਚਾਰ ਚੁਫੇਰੇ ਨੇ’।ਦਸ਼ਮੇਸ਼ ਗਿੱਲ ਫਿਰੋਜ਼ ਉਰਦੂ ਅਤੇ ਪੰਜਾਬੀ ਰੰਗ ਲੈ ਕੇ ਹਾਜਰ ਹੋਇਆ ‘ਛਾਂ ਦੀ ਚਾਦਰ ਸਿਰਤੋਂ ਮੇਰੇ ਧੁੱਪ ਨੇ ਫਿਰ ਲਾਹ ਲਈ, ਰੁੱਖ ਦੀ ਛਾਵੇਂ ਅਜੇ ਥੋੜ੍ਹਾ ਜਿਹਾ ਬੈਠਾ ਹਾਂਮੈਂ’। ਫਿਰ ਦਸ਼ਮੇਸ਼ ਗਿੱਲ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਗੁਰਮੀਤ ਸਿੱਧੂ ਨੂੰਦਾਅਵਤ ਦਿੱਤੀ। ਗੁਰਮੀਤ ਸਿੱਧੂ ਨੇ ਸੱਤਿਅਮ, ਸ਼ਿਵਮ, ਸੁੰਦਰਮ ਨੂੰ ਇਉਂ ਪੇਸ਼ ਕੀਤਾ‘ਸੱਚ, ਸੁਹੱਪਣ, ਸ਼ਿਵ ਤਿੰਨਾਂ ਲਈ ਇਕ ਸ਼ਬਦ ਹੈ ਕੀ, ਦੁਨੀਆ ਪੜ੍ਹਦੀ ਰਹੀ ਕਿਤਾਬਾਂ
ਮੈਂ ਲਿਖ ਦਿੱਤਾ ਧੀ’। ਬਲਦੇਵ ਸੀਹਰਾ ਸਿਸਟਮ ਨੂੰ ਸੰਬੋਧਨ ਹੋਇਆ “ਇਹ ਸ਼ਹਿਰ ਦੇ ਤਬੀਬਨੂੰ ਸਮਝਾ ਦਿਓ ਕੋਈ, ਹੁੰਦਾ ਇਲਾਜ ਹੋਰ ਦਾ ਬੀਮਾਰ ਹੋਰ ਹੈ’। ਫਿਰ ਕ੍ਰਿਸ਼ਨ ਭਨੋਟਆਪਣੇ ਉਸਤਾਦੀ ਅੰਦਾਜ਼ ਵਿਚ ਪੇਸ਼ ਹੋਏ ਅਤੇ ਕਾਮਨਾ ਕੀਤੀ ‘ਮਿਲ ਕੇ ਦੁਆ ਕਰੋ ਹੁਣ ਕੋਈ
ਕਦੇ ਨਾ ਵਿਛੜੇ, ਰਾਵੀ, ਚਨਾਬ, ਜੇਹਲਮ, ਸਤਲੁਜ ਵਾਗੂੰ’। ਅਖੀਰ ਵਿਚ ਪੇਸ਼ ਹੋਏ ਨਾਮਵਰਸ਼ਾਇਰ ਜਸਵਿੰਦਰ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦੇ ਮਨਾਂ ਵਿਚਲੇ ਝੀਲ ਦੇ ਪਾਣੀਆਂਨੂੰ ਹਿਲਾਇਆ ਅਤੇ ਕਲਪਨਾ ਦੇ ਪੰਖੇਰੂਆਂ ਨੂੰ ਨਵੀਂ ਉਡਾਨ ਦਿੱਤੀ ‘ਝੀਲ ‘ਤੇ ਫੇਰ
ਪਰਿੰਦਿਆਂ ਨੂੰ ਬੁਲਾਇਆ ਜਾਏ, ਪਹਿਲਾਂ ਠਹਿਰੇ ਹੋਏ ਪਾਣੀ ਨੂੰ ਹਿਲਾਇਆ ਜਾਏ। ਤਾਂ ਜੋਇਹ ਜਾਣ ਸਕਣ ਕਾਲ-ਕਥਾ ਜੰਗਲ ਦੀ, ਤਾਜ਼ੇ ਪੱਤਿਆਂ ਨੂੰ ਜੜਾਂ ਨਾਲ ਮਿਲਾਇਆ ਜਾਏ’।
 
ਸਮੁੱਚੀ ਸ਼ਾਇਰੀ ਦਾ ਆਨੰਦ ਮਾਣਨ ਤੋਂ ਬਾਅਦ ਆਪਣੀ ਖੁਸ਼ ਰੂਹ ਦਾ ਬਿਆਨ ਕਰਦਿਆਂਪ੍ਰਧਾਨਗੀ ਕਰ ਰਹੇ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਜਿਸ ਤਰਾਂ ਪੰਜਾਬੀਆਂ ਨੇ ਕੈਨੇਡਾਦੀ ਰਾਜਨੀਤੀ ਵਿੱਚ, ਆਰਥਿਕਤਾ ਵਿੱਚ ਅਤੇ ਕਾਰੋਬਾਰਾਂ ਵਿੱਚ ਝੰਡੇ ਗੱਡੇ ਹੋਏ ਹਨ ਉਸੇ
ਤਰ੍ਹਾਂ ਹੁਣ ਸਾਹਿਤ ਦੇ ਵਿੱਚ ਵੀ ਤੁਸੀਂ ਆਪਣੇ ਝੰਡੇ ਗੱਡ ਰਹੇ ਹੋ। ਉਨ੍ਹਾਂ ਕਿਹਾ ਕਿਦੁੱਖ ਤੇ ਪੀੜ ਨਾਲ ਭਰੇ ਮਨ ਨੂੰ ਹਲਕਾ ਫੁਲਕਾ ਕਰਨ ਲਈ, ਹਲਕੇ ਫੁਲਕੇ ਮਨ ਨੂੰ ਗੰਭੀਰਕਰਨ ਲਈ ਅਤੇ ਗੰਭੀਰ ਮਨਾਂ ਨੂੰ ਚਿੰਤਕ ਜਾਂ ਚਿੰਤਨਸ਼ੀਲ ਬਣਾਉਣ ਲਈ ਸੂਖ਼ਮ ਕਲਾਵਾਂ ਦਾ
ਬਹੁਤ ਵੱਡਾ ਰੋਲ ਹੈ। ਸੁਰ-ਸੰਗੀਤ, ਗੀਤ, ਗ਼ਜ਼ਲ, ਕਵਿਤਾ, ਨਜ਼ਮ, ਚਿੱਤਰਕਾਰੀ ਦੀਮਨੁੱਖੀ ਸਭਿਅਤਾ ਨੂੰ ਦੇਣ ਸਾਇੰਸ ਤੋਂ ਕਿਤੇ ਜ਼ਿਆਦਾ ਹੈ। ਸਾਡੀ ਸੋਚ, ਭਾਵਨਾਵਾਂ, ਸੰਵੇਦਨਾ ਨੂੰ ਜਗਾਉਣਾ ਚਮਕਾਉਣਾ ਸਾਡੀਆਂ ਸੂਖ਼ਮ ਕਲਾਵਾਂ ਦੇ ਹਿੱਸੇ ਆਇਆ ਹੈ। ਉਨ੍ਹਾਂ
ਕਿਹਾ ਕਿ ਪ੍ਰੋਗਰਾਮ ਵਿਚ ਪੇਸ਼ ਹੋਇਆ ਹਰ ਇਕ ਸ਼ਾਇਰ ਇਕ ਤੋਂ ਵੱਧ ਇਕ ਸੀ ਅਤੇ ਹਰ ਗ਼ਜ਼ਲਇਕ ਤੋਂ ਵੱਧ ਇਕ ਸੀ। ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਤੋਂ ਆਈ ਵਾਈਸਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ ਨੇ ਸਮੁੱਚੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਕਿਹਾ
ਕਿ ਸੱਤ ਸਮੁੰਦਰ ਪਾਰ ਆਪਣੀ ਜਨਮ ਭੂਮੀ ਤੋਂ, ਆਪਣੇ ਘਰਾਂ ਪਰਿਵਾਰਾਂ ਤੋਂ ਦੂਰ ਆ ਕੇਤੁਸੀਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਫੁੱਲਤਾ ਲਈ ਏਨੇ ਵਧੀਆਉਪਰਾਲੇ ਕਰ ਰਹੇ ਹੋ ਜਿਸ ‘ਤੇ ਸਾਨੂੰ ਮਾਣ ਹੈ। ਸ਼ਾਇਰੀ ਦੇ ਵੱਖ-ਵੱਖ ਰੰਗਾਂ ਨੂੰ ਮਾਣ
ਕੇ ਉਹ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਨ।
 
ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਾਰੇ ਮਹਿਮਾਨਾਂ, ਸਹਿਯੋਗੀਆਂ ਅਤੇਸਰੋਤਿਆਂ ਦਾ ਧੰਨਵਾਦ ਕਰਦਿਆ ਭਵਿੱਖ ਦੇ ਪ੍ਰੋਗਰਾਮਾਂ ਵਿਚ ਵੀ ਅਜਿਹੇ ਸਹਿਯੋਗ ਦੀਉਮੀਦ ਜ਼ਾਹਰ ਕੀਤੀ। ਇਸ ਮੌਕੇ ਮੰਚ ਵੱਲੋਂ ਪ੍ਰੋਗਰਾਮ ਦੇ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ ਅਤੇ ਪ੍ਰੋ. ਬਾਵਾ ਸਿੰਘ ਤੇ ਸਤਿੰਦਰ ਕੌਰ ਕਾਹਲੋਂ ਨੂੰ ਸਤਿਕਾਰ ਦਿੱਤਾ ਗਿਆ।

Have something to say? Post your comment

 

ਸੰਸਾਰ

ਕੌਮਾਂਤਰੀ ਅਪਰਾਧਿਕ ਅਦਾਲਤ ਨੇ ਇਜ਼ਰਾਈਲ ਦੇ ਨੇਤਨਯਾਹੂ, ਗੈਲੈਂਟ ਅਤੇ ਹਮਾਸ ਨੇਤਾ ਲਈ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ

ਯੂ.ਕੇ. ਸੰਸਦ 'ਚ ਇਤਿਹਾਸ ਰਚਿਆ - ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ

ਕੈਨੇਡਾ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਵੀਜ਼ਾ ਪ੍ਰੋਗਰਾਮ ਬੰਦ ਕੀਤਾ: ਭਾਰਤੀ ਵਿਦਿਆਰਥੀਆਂ ਲਈ ਇਸਦਾ ਕੀ ਅਰਥ

ਡੋਨਾਲਡ ਟਰੰਪ ਅਮਰੀਕਾ ਦੇ ਮੁੜ ਰਾਸ਼ਟਰਪਤੀ ਚੁਣੇ ਗਏ

ਫਿਰਕੂ ਝਗੜਿਆਂ ਖ਼ਿਲਾਫ਼ ਭਾਈਚਾਰਕ ਸਦਭਾਵਨਾ ਤੇ ਏਕਤਾ ਬਣਾਈ ਰੱਖਣ ਦੀ ਲੋੜ : ਮਾਇਸੋ

ਵੈਨਕੂਵਰ ਵਿਚਾਰ ਮੰਚ ਨੇ ਦਰਸ਼ਨ ਦੋਸਾਂਝ ਦੀਆਂ ਦੋ ਪੁਸਤਕਾਂ ਰਿਲੀਜ਼ ਕੀਤੀਆਂ

ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂਆਂ ਨੇ ਸਰੀ ਦੇ ਗੁਰਦੁਆਰਿਆਂ ਵਿਚ ਨਤਮਸਤਕ ਹੋ ਕੇ ਦੀਵਾਲੀ ਮਨਾਈ

ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਸਰੀ ਅਤੇ ਐਬਸਫੋਰਡ ਵਿੱਚ ਕਰਵਾਇਆ ਤਰਕਸ਼ੀਲ ਮੇਲਾ

ਬੀਸੀ ਅਸੈਂਬਲੀ ਚੋਣਾਂ 2024- ਲੱਗਭੱਗ 65,000 ਬੈਲਟ ਪੇਪਰ ਗਿਣਤੀ ਦੇ ਅੰਤਿਮ ਗੇੜ ਵਿਚ ਗਿਣੇ ਜਾਣਗੇ

ਡਾ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ