ਹਰਿਆਣਾ

ਕੁਰੂਕਸ਼ਤਰ ਵਿਚ 28 ਨਵੰਬਰ ਤੋਂ 15 ਦਸੰਬਰ ਤਕ ਪ੍ਰਬੰਧਿਤ ਹੋਵੇਗਾ ਕੌਮਾਂਤਰੀ ਗੀਤਾ ਮਹੋਤਸਵ

ਕੌਮੀ ਮਾਰਗ ਬਿਊਰੋ | October 24, 2024 10:53 PM

ਚੰਡੀਗੜ੍ਹ – ਹਰਿਆਣਾ ਵਿਚ ਧਰਮਨਗਰੀ ਕੁਰੂਕਸ਼ੇਤਰ ਵਿਚ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਕੌਮਾਂਤਰੀ ਗੀਤਾ ਮਹੋਤਸਵ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। 28 ਨਵੰਬਰ ਤੋਂ 15 ਦਸੰਬਰ, 2024 ਤਕ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਵੇਗਾ। ਸਾਲ 2016 ਤੋਂ ਹਰਿਆਣਾ ਸਰਕਾਰ ਨੇ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ ਤੇ ਮਨਾਉਣ ਦੀ ਸ਼ੁਰੂਆਤ ਕੀਤੀ ਹੈ, ਉਦੋਂ ਤੋਂ ਹੀ ਹਰਿਆਣਾ ਦਾ ਨਾਂਅ ਦੇਸ਼-ਵਿਦੇਸ਼ ਵਿਚ ਵਿਖਆਤ ਹੋਇਆ ਹੈ। ਹਰ ਸਾਲ ਕਿਸੇ ਨਾ ਕਿਸੇ ਦੇਸ਼ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਜੋ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਵੀ ਹਨ ਅੱਜ ਇੱਥੇ ਆਪਣੇ ਨਿਵਾਸ ਸਥਾਨ ਸੰਤ ਕਬੀਰ ਕੁਟੀਰ ਵਿਚ ਕੌਮਾਂਤਰੀ ਗੀਤਾ ਮਹੋਤਸਵ ਦੀ ਤਿਆਰੀਆਂ ਦੇ ਸਬੰਧ ਵਿਚ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਅਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਵੀ ਮੌਜੂਦ ਰਹੇ।

ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਇਸ ਸਾਲ ਕੌਮਾਂਤਰੀ ਗੀਤਾ ਮਹੋਤਸਵ ਵਿਚ ਤੰਜਾਨਿਆ ਨੂੰ ਪਾਰਟਨਰ ਦੇਸ਼ ਅਤੇ ਉੜੀਸਾ ਹੋਵੇਗਾ ਪਾਰਟਨਰ ਸੂਬਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਮਾਰੋਹ ਦੌਰਾਨ ਸ਼ਹਿਰ ਵਿਚ ਸਫਾਈ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਨਾਨੀਆਂ ਨੂੰ ਕਿਸੇ ਵੀ ਤਰ੍ਹਾ ਦੀ ਅਸਹੂਲਤ ਦਾ ਸਾਮਹਣਾ ਨਾ ਕਰਨਾ ਪਵੇ। ਇਸ ਕੰਮ ਵਿਚ ਕੁਰੂਕਸ਼ੇਤਰ ਜਿਲ੍ਹਾ ਦੀ ਸਮਾਜਿਕ, ਧਾਰਮਿਕ ਸੰਸਥਾਨਾਂ ਅਤੇ ਰੇਜੀਡੇਂਟ ਵੈਲਫੇਅਰ ਏਸੋਸਿਏਸ਼ਨ ਤੇ ਨੌਜੁਆਨਾਂ ਨੂੰ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਕੁਰੂਕਸ਼ੇਤਰ ਨਾਂਅ ਨਾਲ ਸਵੱਛਤਾ ਦਾ ਇਕ ਵਿਸ਼ਸ਼ ਮੁਹਿੰਮ ਚਲਾਈ ਜਾਵੇ, ਜਿਸ ਵਿਚ ਇਹ ਖੁਦ ਵੀ ਹਿੱਸਾ ਲੈਣਗੇ।

ਮੁੱਖ ਪ੍ਰੋਗ੍ਰਾਮ 5 ਤੋਂ 11 ਦਸੰਬਰ ਤਕ ਹੋਣਗੇ, 11 ਦਸੰਬਰ ਨੂੰ ਹੋਵੇਗਾ ਮਹਾਪਰਵ

ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣੁੰ ਕਰਾਇਆ ਗਿਆ ਕਿ ਇਸ ਸਾਲ ਗੀਤਾ ਜੈਯੰਤੀ ਦਾ ਮਹਾਪਰਵ 11 ਦਸੰਬਰ, 2024 ਨੁੰ ਹੋਵੇਗਾ। ਮਹੋਤਸਵ ਦੇ ਮੁੱਖ ਪ੍ਰੋਗ੍ਰਾਮ 5 ਦਸੰਬਰ ਤੋਂ 11 ਦਸੰਬਰ ਤਕ ਪ੍ਬੰਧਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਲ੍ਹਾ ਪੱਧਰ ਤੇ ਗੀਤਾ ਮਹੋਤਸਵ ਪ੍ਰੋਗ੍ਰਾਮ ਜਿਲ੍ਹਾ ਮੁੱਖ ਦਫਤਰ ਤੇ 9 ਨਵੰਬਰ ਤੋਂ 11 ਦਸੰਬਰ ਤਕ ਹੋਣਗੇ।

ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਪੋਰਗ੍ਰਾਮ ਦੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਪ੍ਰਸਿੱਦ ਬਨਾਉਣ ਦੀ ਪਹਿਲ ਕੀਤੀ ਜਾ ਰਹੀ ਹੈ। ਸੂਚਨਾ, ਲੋਕਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਯੂ-ਟਿਯੂਬ ਚੈਨਲ ਤੇ ਗੀਤਾ ਵਿਚ ਮੇਰਾ ਪਸੰਦੀਦਾ ਸ਼ਲੋਕ (ਮਾਈ ਫੇਵਰੇਟ ਸ਼ਲੋਕ ਇਨ ਗੀਤਾ) ਥੀਮ ਨਾਲ ਮੁਕਾਬਲਿਆਂ ਦੇ ਪ੍ਰਬੰਧ ਕਰਵਾਏ ਜਾਣਗੇ। ਮੁਕਾਬਲੇ ਵੱਲੋਂ ਭੇਜੇ ਗਏ ਸੱਭ ਤੋਂ ਵੱਧ ਲਾਇਕ ਕੀਤੇ ਜਾਣ ਵਾਲੇ ਵੀਡੀਓ ਨੁੰ ਮਹੋਤਸਵ ਦੇ ਸਮਾਪਨ ਸਮਾਰੋਹ ਤੇ 1 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ।

ਮੀਟਿੰਗ ਵਿਚ ਮੁੱਖ ਮੰਤਰੀ ਨੂੰ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਦੇ ਚਾਰ ਦੇ ਚਾਰ ਪ੍ਰਸਿੱਦ ਪ੍ਰਮੁੱਖ ਧਾਰਮਿਕ ਸਥਾਨਾਂ ਤੇ ਕੌਮੀ ਪੱਧਰੀ ਦੀ ਪ੍ਰਦਰਸ਼ਨੀ ਅਤੇ ਲਾਇਵ ਪ੍ਰਸਾਰ ਦਿਖਾਇਆ ਜਾਵੇਗਾ, ਜਿਸ ਵਿਚ ਉੱਤਰ ਪ੍ਰਦੇਸ਼ ਦੇ ਵ੍ਰਿਦਾਵੰਨ, ਗੁਜਰਾਤ ਦਾ ਦਵਾਰਕਾ, ਕਰਨਾਟਕ ਦਾ ਉਡੂਦੀ ਅਤੇ ਉੜੀਸਾ ਦਾ ਧਾਰਮਿਕ ਸਥਾਨ ਹੋਵੇਗਾ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡ਼ ਅਮਿਤ ਅਗਰਵਾਲ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਸੂਚਨਾ, ਜਨ ਸੰਪਰਕ, ਭਾਸਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਕੇ ਮਕਰੰਦ ਪਾਂਡੂਰੰਗ, ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ, ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਭਾਰਤ ਭੁਸ਼ਣ ਭਾਰਤੀ, ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ, ਵਿਦਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ, ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮਾਨਦ ਸਕੱਤਰ ਮਦਨ ਮੋਹਨ ਛਾਬੜਾ ਅਤੇ ਬੋਰਡ ਦੇ ਹੋਰ ਮੈਂਬਰ ਮੌਜੂਦ ਰਹੇ।

Have something to say? Post your comment

 

ਹਰਿਆਣਾ

ਡੇਂਗੂ ਦੀ ਰੋਕਥਾਮ ਅਤੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਪੂਰੀ ਤਿਆਰੀ, ਲਗਾਤਾਰ ਕਰਵਾਈ ਜਾ ਰਹੀ ਫਾਗਿੰਗ

ਚੰਡੀਗੜ੍ਹ 'ਤੇ ਹਰਿਆਣਾ ਦਾ ਵੀ ਹੱਕ, ਭਗਵੰਤ ਮਾਨ ਵਿਧਾਨਸਭਾ ਦੇ ਵਿਸ਼ਾ 'ਤੇ ਰਾਜਨੀਤੀ ਨਾ ਕਰਨ - ਨਾਇਬ ਸਿੰਘ ਸੈਨੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਗੁਰਦੁਆਰਾ ਨਾਢਾ ਸਾਹਿਬ ਵਿਖੇ "ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ" ਦੀ ਕਾਰ ਸੇਵਾ ਬਾਬਾ ਅਮਰੀਕ ਸਿੰਘ ਨੂੰ ਸੌਂਪੀ ਗਈ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੀਤਾ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡਾਂ ਦਾ ਧੰਨਵਾਦੀ ਦੌਰਾ

ਹਰਿਆਣਾ ਵਿਚ ਪਰਾਲੀ ਜਲਾਉਣ ਦੀ ਘਟਨਾਵਾਂ ਵਿਚ ਆਈ ਗਿਰਾਵਟ - ਸ਼ਾਮ ਸਿੰਘ ਰਾਣਾ

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਚੋਣ ਜਨਵਰੀ ਵਿਚ - ਜੱਜ ਐਚ ਐਸ ਭੱਲਾ

ਪੰਚਕੂਲਾ ਪੁਸਤਕ ਮੇਲਾ, ਗਿਆਨ, ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਸੰਗਮ: ਧਨਖੜ

ਡੀਏਪੀ ਖਾਦ ਦੀ ਉਪਲਬਧਤਾ ਵਿਚ ਕੋਈ ਕਮੀ ਨਹੀਂ-ਸਮੇਂ 'ਤੇ ਮਿਲੇਗੀ ਖਾਦ - ਮੁੱਖ ਮੰਤਰੀ ਮੰਤਰੀ ਨਾਇਬ ਸਿੰਘ ਸੈਨੀ

ਤੀਜਾ ਪੰਚਕੂਲਾ ਪੁਸਤਕ ਮੇਲੇ ਦਾ ਉਦਘਾਟਨ ਕਰਣਗੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ