ਨੈਸ਼ਨਲ

ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸੇਵਾ ਸੁਸਾਇਟੀ ਵੱਲੋਂ ਦਸਤਾਰ ਮੁਕਾਬਲੇ 10 ਨਵੰਬਰ ਨੂੰ ਦਿਲੀ ਹਾਟ ਵਿਖੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 04, 2024 08:48 PM

ਨਵੀਂ ਦਿੱਲੀ -ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕਿਸ਼ਨ ਸੇਵਾ ਸੁਸਾਇਟੀ ਵੱਲੋਂ 10 ਨਵੰਬਰ ਨੂੰ ਦਿਲੀ ਹਾਟ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਵੀਰ ਜੀ ਅਤੇ ਸਕੱਤਰ ਲਵਲੀ ਕੋਹਲੀ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਦਿੱਲੀ ਹਾਟ, ਜਨਕ ਪੁਰੀ ਵਿਖੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਭਾਗ ਲੈਣ ਵਾਲੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਮੁਕਾਬਲਾ 5 ਤੋਂ 18 ਸਾਲ ਦੇ ਨੌਜਵਾਨਾਂ ਵਿਚਕਾਰ ਹੋਵੇਗਾ। ਦਸਤਾਰ ਸਜਾਉਣ ਲਈ ਕੁਝ ਸਮਾਂ ਦਿੱਤਾ ਜਾਵੇਗਾ ਅਤੇ ਪਹਿਲੇ ਪੰਜ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਰੰਗਦਾਰ ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ, ਮਿਕਸਰ ਅਤੇ ਓਵਨ ਇਨਾਮ ਵਜੋਂ ਦਿੱਤਾ ਜਾਵੇਗਾ ਜਦਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪਰਮਜੀਤ ਸਿੰਘ ਵੀਰਜੀ ਨੇ ਇਹ ਪ੍ਰਤੀਯੋਗਿਤਾ ਬਾਰੇ ਦਸਿਆ ਕਿ ਸਿੱਖ ਧਰਮ ਵਿੱਚ ਪੱਗ ਪਹਿਲੇ ਗੁਰੂ ਦੇ ਸਮੇਂ ਤੋਂ ਹੀ ਬੰਨੀ ਜਾਂਦੀ ਰਹੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ 1699 ਦੀ ਵਿਸਾਖੀ ਨੂੰ ਸਿੱਖਾਂ ਦੀ ਵੱਖਰੀ ਪਛਾਣ ਦੇਣ ਲਈ ਕੇਸਾਂ ਲਈ ਦਸਤਾਰ (ਪੱਗ) ਲਾਜ਼ਮੀ ਕਰ ਦਿੱਤੀ। ਪਾਉਂਟਾ ਸਾਹਿਬ ਵਿਖੇ "ਗੁਰਦੁਆਰਾ ਦਸਤਾਰ ਅਸਥਾਨ" ਦਾ ਇਤਿਹਾਸ ਇਹ ਦੱਸਦਾ ਹੈ ਕਿ ਗੁਰੂ ਸਾਹਿਬ ਉਥੇ ਸੋਹਣੀਆਂ ਦਸਤਾਰਾਂ ਦੇ ਮੁਕਾਬਲੇ ਕਰਵਾ ਕੇ ਜੇਤੂਆਂ ਨੂੰ ਸਨਮਾਨ ਦਿੰਦੇ ਹੁੰਦੇ ਸੀ। ਪੱਗ ਲਈ ਜਿੰਨੀਆਂ ਕੁਰਬਾਨੀਆਂ ਸਿੱਖ ਧਰਮ 'ਚ ਮਿਲਦੀਆਂ ਹਨ, ਉਨ੍ਹੀਆਂ ਕਿਸੇ ਹੋਰ ਧਰਮ 'ਚ ਨਹੀਂ। ਸਮੇਂ ਦੇ ਬਦਲਾਅ ਕਾਰਨ ਪੱਗੜੀ ਦਾ ਰਿਵਾਜ ਘੱਟਦਾ ਜਾ ਰਿਹਾ ਹੈ ਅਤੇ ਟੋਪੀ ਦਾ ਰਿਵਾਜ਼ ਚੱਲ ਪਿਆ ਹੋਣ ਕਰਕੇ ਸਿੱਖ ਧਰਮ ਵਿੱਚ ਵੀਂ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਇਸ ਲਈ ਅਸੀਂ ਇਹ ਪ੍ਰੋਗਰਾਮ ਕਰਵਾ ਕੇ ਨੌਜੁਆਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਇਕ ਉਪਰਾਲਾ ਕਰ ਰਹੇ ਹਾਂ ਕਿਉਕਿ ਪੱਗ ਸਭਿਆਚਾਰ ਦਾ ਜਿੱਥੇ ਪ੍ਰਤੀਕ ਹੈ ਉੱਥੇ ਹੀ ਉਹ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਪੱਗ ਜਿੱਥੇ ਸਿੱਖਾਂ ਲਈ ਖਾਸ ਮਹੱਤਵ ਰੱਖਦੀ ਹੈ ਉਥੇ ਹੀ ਹੋਰ ਧਰਮਾਂ ਵਿੱਚ ਵੀ ਇਸਦਾ ਆਪਣਾ ਸਥਾਨ ਹੈ ਤੇ ਅਸਲ ਵਿੱਚ ਦਸਤਾਰ ਹੀ ਸਾਡੀ ਸਰਦਾਰੀ ਦਾ ਪ੍ਰਤੀਕ ਹੈ।

Have something to say? Post your comment

 

ਨੈਸ਼ਨਲ

ਪੌਲੀਕੇਬ ਕੰਪਨੀ ਨੇ ਸਿੱਖ ਦੀ ਤਸਵੀਰ ਦਾ ਉਡਾਇਆ ਮਜਾਕ, ਵਕੀਲ ਨੀਨਾ ਸਿੰਘ ਨੇ ਭੇਜਿਆ ਨੌਟਿਸ

ਪੋਲੀਕੈਬ ਪੱਖੇ ਵਾਲੀ ਕੰਪਨੀ ਨੇ ਸਿੱਖੀ ਸਰੂਪ ਦਾ ਮਜ਼ਾਕ ਉਡਾਣ ਵਾਲਾ ਇਸ਼ਤਿਆਰ ਲਗਾਇਆ ਹਾਪੁੜ ਰੋਡ ਤੇ

ਸਿੱਖ ਕਤਲੇਆਮ ਮਾਮਲੇ 'ਚ ਟਾਈਟਲਰ ਵਲੋਂ ਵਕੀਲ ਪੇਸ਼ ਨਾ ਹੋਣ ਕਰਕੇ ਅਦਾਲਤੀ ਸੁਣਵਾਈ 12 ਨਵੰਬਰ ਨੂੰ ਹੋਵੇਗੀ

ਕੈਨੇਡਾ ਅੰਦਰ ਹਿੰਸਾ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਬਾਰੇ ਡੂੰਘੀ ਪੜਤਾਲ ਕਰੇ ਪੁਲਿਸ-ਕੈਨੇਡੀਅਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ

ਯੂਪੀ, ਪੰਜਾਬ, ਕੇਰਲ 'ਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ: 14 ਸੀਟਾਂ 'ਤੇ ਵੋਟਿੰਗ ਹੁਣ 13 ਦੀ ਬਜਾਏ 20 ਨਵੰਬਰ ਨੂੰ

ਸਿੱਖ ਮਸਲਿਆਂ ਸੰਬੰਧੀ ਦੇਸ਼ ਦੇ ਗ੍ਰਹਿ ਮੰਤਰੀ ਕੋਲ ਸਮਾਂ ਨਾ ਹੋਣਾ ਚਿੰਤਾਜਨਕ: ਪੀਤਮਪੁਰਾ

ਨਵੰਬਰ 1984 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚ ਦੀ ਕੰਧ ’ਤੇ ਮੋਮਬੱਤੀਆਂ ਬਾਲ ਕੇ ਭੇਂਟ ਕੀਤੀ ਸ਼ਰਧਾਂਜਲੀ

ਸੁਪਰੀਮ ਕੋਰਟ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ

ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਸਿੱਖਾਂ ਤੋਂ ਸੁਪਰੀਮ ਕੋਰਟ ਵੱਲੋਂ ਇਸ ਕਤਲੇਆਮ ਦੌਰਾਨ ਆਪਣੀ ਅੱਖਾਂ ਬੰਦ ਕਰਕੇ ਰੱਖਣ ਲਈ ਮੁਆਫ਼ੀ ਮੰਗਣ: ਜੀਕੇ

ਜੰਮੂ-ਕਸ਼ਮੀਰ ਦੇ ਸਿਆਸਤਦਾਨਾਂ ਨੇ ਸ੍ਰੀਨਗਰ ਵਿੱਚ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ