ਗਾਜ਼ੀਆਬਾਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੰਗ ਪੱਤਰ ਜਿਲ੍ਹਾ ਮਜਿਸਟਰੇਟ ਗਾਜ਼ੀਆਬਾਦ ਨੂੰ ਦਿੱਤਾ ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਜੋ ਇਸ਼ਤਿਹਾਰ ਸਿੱਖਾਂ ਦੇ ਸਰੂਪ ਨੂੰ ਟਿਚਰ ਕਰਨ ਲਈ ਪੋਲੀ ਕੈਬ ਕੰਪਨੀ ਵੱਲੋਂ ਲਗਾਇਆ ਗਿਆ ਹੈ ਉਸ ਨੂੰ ਤੁਰੰਤ ਹਟਾਇਆ ਜਾਵੇ ਤੇ ਉਸ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇ । ਇਹ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਹਾਪੜ ਰੋਡ ਸੜਕ ਤੇ ਪੋਲੀਕੈਬ ਕੰਪਨੀ ਵੱਲੋਂ ਇੱਕ ਪੱਖੇ ਦਾ ਇਸ਼ਤਿਆਰ ਲਗਾਇਆ ਗਿਆ ਹੈ।ਜਿਸ ਵਿਚ ਇਕ ਸਰਦਾਰ ਜੀ ਦੀ ਤਸਵੀਰ ਫਰੇਮ ਵਿਚ ਦਿਖਾਈ ਗਈ ਹੈ ਅਤੇ ਉਸ ਦੇ ਉੱਪਰ ਇਕ ਪੱਖਾ ਚਲਦਾ ਦਿਖਾਇਆ ਗਿਆ ਹੈ, ਹਵਾ ਜਿਸ ਵਿੱਚ ਤੀਰ ਦੇ ਨਿਸ਼ਾਨ ਨਾਲ ਸਰਦਾਰ ਜੀ ਦੀ ਦਾੜ੍ਹੀ ਉੱਡ ਗਈ ਹੈ, ਜੋ ਕਿ ਸਿੱਖ ਭਾਵਨਾਵਾਂ ਨੂੰ ਬਹੁਤ ਵੱਡੀ ਸੱਟ ਮਾਰਦਾ ਹੈ
ਉਹਨਾਂ ਦੱਸਿਆ ਸਿੱਖ ਧਰਮ ਵਿੱਚ ਵਾਲਾਂ ਦਾ ਬਹੁਤ ਮਹੱਤਵ ਹੈ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਇਸ ਹੋਰਡਿੰਗ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ।
ਮੰਗ ਪੱਤਰ ਦੇਣ ਵਾਲਿਆਂ ਵਿੱਚ ਸਰਦਾਰ ਮਨਜੀਤ ਸਿੰਘ ਪ੍ਰਧਾਨ ਗਾਜ਼ੀਆਬਾਦ ਸਿੱਖ ਗੁਰਦੁਆਰਾ ਪ੍ਰਬੰਧਕ ਮੀਟਿੰਗ ਜਗਤਾਰ ਸਿੰਘ ਭੱਟੀ ਹਰਦੀਪ ਸਿੰਘ ਜੋਗਿੰਦਰ ਸਿੰਘ ਬੱਗੂ ਜਗਮੀਤ ਸਿੰਘ ਰਵਿੰਦਰਜੀਤ ਸਿੰਘ ਚਰਨਜੀਤ ਸਿੰਘ ਰਮਨਦੀਪ ਸਿੰਘ ਵਾਲੀਆ ਗੁਰਚਰਨ ਸਿੰਘ ਮਹਿੰਦਰਪਾਲ ਸਿੰਘ ਕੋਹਲੀ ਹਰਭਜਨ ਸਿੰਘ ਅਸ਼ੋਕ ਮਰਵਾਹ ਆਦਿ ਸਨ।
ਮੰਗ ਪੱਤਰ ਦੀ ਕਾਪੀ ਸਿਟੀ ਮੈਜਿਸਟਰੇਟ ਨੂੰ ਦਿੱਤੀ ਗਈ ਜਿਸ ’ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ।