ਨਵੀਂ ਦਿੱਲੀ -ਭਾਈ ਬਿੰਦਰ ਸਿੰਘ ਮੁੱਖੀ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਨੇ ਕਿਹਾ ਕੈਨੇਡਾ ਅੰਦਰ ਬੀਤੇ ਦੋ ਦਿਨਾਂ ਅੰਦਰ ਸਿੱਖ ਵਿਰੋਧੀ ਤੱਤ ਵਲੋਂ ਕੀਤੀ ਗਈਆਂ ਕਰਵਾਈਆਂ ਬਹੁਤ ਹੀ ਚਿੰਤਾਜਨਕ ਹਨ ਭਾਜਪਾਈ ਨੇਤਾਵਾਂ ਵਲੋਂ ਬਿਨਾਂ ਤਥਾਂ ਦੀ ਜਾਣਕਾਰੀ ਦੇ ਸਿੱਖਾਂ ਵਿਰੁੱਧ ਬਿਆਨਬਾਜੀ ਕਰਨਾ ਉਨ੍ਹਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਜ਼ਾਹਿਰ ਕਰਦਾ ਹੈ । ਉਨ੍ਹਾਂ ਕਿਹਾ ਕਿ ਕੈਨੇਡਾ ਦੇ ਇਕ ਮੰਦਰ ਵਿਕ ਭਾਰਤੀ ਕੌਂਸਲਟ ਮੀਟਿੰਗ ਅਤੇ ਫਾਰਮ ਭਰ ਰਹੇ ਸਨ ਜਿਨ੍ਹਾਂ ਬਾਰੇ ਪਤਾ ਲਗਣ ਤੇ ਸਿੱਖ ਜਥੇਬੰਦੀਆਂ ਉਨ੍ਹਾਂ ਦਾ ਮੰਦਰ ਦੇ ਬਾਹਰ ਸੜਕ ਪਾਰ ਉਨ੍ਹਾਂ ਦਾ ਡੈਮੋਕ੍ਰੇਟਿਕ ਤਰੀਕੇ ਨਾਲ ਸ਼ਾਂਤਮਈ ਵਿਰੋਧ ਕਰ ਰਹੇ ਸਨ । ਮੰਦਰ ਦੇ ਅੰਦਰਲੇ ਪਾਸੇ ਤੋਂ ਸਿੱਖ ਵਿਰੋਧੀ ਤੱਤ ਬਾਹਰ ਆ ਕੇ ਸਿੱਖਾਂ ਵਿਰੁੱਧ ਮੁਜਾਹਿਰਾ ਕਰਣ ਲਗ ਪਏ ਤੇ ਉਨ੍ਹਾਂ ਵਲੋਂ ਜਾਣਬੁਝ ਕੇ ਮਾਹੌਲ ਖਰਾਬ ਕਰ ਦਿੱਤਾ ਜੋ ਕਿ ਆਪਸੀ ਹੱਥਾਪਾਈ ਤਕ ਪਹੁੰਚ ਗਿਆ । ਭਾਰਤੀ ਮੀਡੀਆ ਵਲੋਂ ਗਲਤ ਪ੍ਰਚਾਰ ਕੀਤਾ ਗਿਆ ਕਿ ਸਿੱਖਾਂ ਵਲੋਂ ਮੰਦਰ ਤੇ ਹਮਲਾ ਕੀਤਾ ਗਿਆ ਜਦਕਿ ਸਿੱਖ ਤਾਂ ਮੰਦਰ ਦੇ ਬਾਹਰ ਸਨ ਓਹ ਤਾਂ ਮੰਦਰ ਦੇ ਗੇਟ ਤੋਂ ਅੱਗੇ ਗਏ ਹੀ ਨਹੀਂ ਸਨ ਤੇ ਸਿੱਖਾਂ ਵਲੋਂ ਸ਼ਾਂਤਮਈ ਪ੍ਰਦਰਸ਼ਨ ਹਿੰਦੂਆਂ ਵਿਰੁੱਧ ਨਹੀਂ ਸੀ । ਇਹ ਪ੍ਰਦਰਸ਼ਨ ਤਾਂ ਭਾਰਤ ਸਰਕਾਰ ਵਲੋਂ ਵਿਦੇਸ਼ਾਂ ਅੰਦਰ ਕਰਵਾਏ ਜਾ ਰਹੇ ਸਿੱਖਾਂ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ਾ ਰਚਣ ਵਿਰੁੱਧ ਸੀ । ਵਿਦੇਸ਼ੀ ਸਿੱਖਾਂ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਨੇਤਾਵਾਂ ਦੇ ਨਾਮ ਆਣ ਕਰਕੇ ਸੰਸਾਰ ਵਿਚ ਭਾਰਤ ਵਿਰੁੱਧ ਮਾਹੌਲ ਬਣ ਰਿਹਾ ਸੀ ਜਿਸ ਨੂੰ ਬਦਲਣ ਲਈ ਇਹ ਅਤਿ ਘਿਨੌਨੀ ਸਾਜ਼ਿਸ਼ ਰਚੀ ਗਈ ਕੀ ਸਿੱਖਾਂ ਨੇ ਮੰਦਰ ਤੇ ਹਮਲਾ ਕਰ ਦਿੱਤਾ ਹੈ । ਜਦਕਿ ਸ਼ੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਵੀਡੀਓ ਵਿਚ ਸਿੱਖ ਵਿਰੋਧੀ ਤੱਤ ਸਿੱਖਾਂ ਨੂੰ ਬਹੁਤ ਗੰਦੀਆਂ ਗਾਲ੍ਹਾਂ ਕਢ ਰਹੇ ਸਨ ਤੇ ਕੁਝ ਹਥਿਆਰ ਲੈ ਕੇ ਸਰੇਆਮ ਘੁੰਮ ਕੇ ਵੰਗਾਰਾ ਪਾ ਰਹੇ ਸਨ । ਅਸੀਂ ਯੂਰੋਪੀਅਨ ਪਾਰਲੀਮੈਂਟ ਨੂੰ ਅਪੀਲ ਕਰਦੇ ਹਾਂ ਕਿ ਇਕ ਕਮਿਸ਼ਨ ਬਣਾ ਕੇ ਇਸ ਮਾਮਲੇ ਦੀ ਡੂੰਘੀ ਤਹਕੀਕਾਤ ਕਰਵਾਈ ਜਾਏ ਜਿਸ ਨਾਲ ਇੰਨ੍ਹਾ ਪਿੱਛੇ ਵਿਚਰ ਰਹੇ ਮਾਸਟਰਮਾਈਂਡ ਦਾ ਚੇਹਰਾ ਦੁਨੀਆਂ ਸਾਹਮਣੇ ਨੰਗਾ ਹੋ ਸਕੇ ।