ਨੈਸ਼ਨਲ

ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ ਨੂੰ ਕ੍ਰਿਪਾਨ ਪਹਿਨਣ ਤੋਂ ਰੋਕ, ਆਪਣੇ ਹੀ ਦੇਸ਼ ਵਿੱਚ ਬੇਇਨਸਾਫੀ: ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 09, 2024 06:27 PM

ਨਵੀਂ ਦਿੱਲੀ -ਦੇਸ਼ ਦੇ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ 'ਤੇ ਡਿਊਟੀ ਦੌਰਾਨ ਕਿਰਪਾਨ ਲੈ ਕੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਸਬੰਧੀ ਪੰਥ ਅੰਦਰ ਵੱਡਾ ਰੋਸ ਫੈਲਿਆ ਹੋਇਆ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸਿੱਖਾਂ ਨਾਲ ਆਪਣੇ ਹੀ ਦੇਸ਼ ਵਿੱਚ ਬੇਇਨਸਾਫੀ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾਉਣਾ ਸਿੱਖਾਂ ਨਾਲ ਵਿਤਕਰਾ ਦਰਸਾਉਂਦਾ ਹੈ। ਇਸ ਮਾਮਲੇ ਨੂੰ ਲੈ ਕੇ ਅਸੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਪ੍ਰਗਟ ਕਰਣ ਦੇ ਨਾਲ ਕੌਮ ਦੀਆਂ ਭਾਵਨਾਵਾਂ ਦੱਸ ਰਹੇ ਹਾਂ ਅਤੇ ਉਨ੍ਹਾਂ ਨੂੰ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕਰਦੇ ਹਾਂ । ਇਹ ਸਿੱਖ ਨਾਗਰਿਕਾਂ ਦੀ ਧਾਰਮਿਕ ਆਜ਼ਾਦੀ 'ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸਿੱਖਾਂ ਨਾਲ ਉਨ੍ਹਾਂ ਦੇ ਹੀ ਦੇਸ਼ ਵਿੱਚ ਬੇਇਨਸਾਫ਼ੀ ਹੋ ਰਹੀ ਹੈ। 

Have something to say? Post your comment

 

ਨੈਸ਼ਨਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਪੁਰਬ ਮੌਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਜੱਥਾ ਪਾਕਿਸਤਾਨ ਰਵਾਨਾ

ਬੱਚਿਆਂ ਨੂੰ ਸਿੱਖੀ ਸਵਰੂਪ ਵਲ ਪ੍ਰੇਰਿਤ ਕਰਣ ਲਈ ਗੁਰਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਕਰਵਾਏ ਗਏ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ

ਜਗਦੀਸ਼ ਟਾਈਟਲਰ, ਅਭਿਸ਼ੇਕ ਵਰਮਾ ਨੂੰ ਦਿੱਲੀ ਦੀ ਅਦਾਲਤ ਨੇ ਫਰਜ਼ੀ ਵੀਜ਼ਾ ਮਾਮਲੇ 'ਚ ਕੀਤਾ ਬਰੀ

ਨਵੰਬਰ 84 ਸਿੱਖ ਕਤਲੇਆਮ ਮਾਮਲੇ 'ਚ ਟਾਈਟਲਰ ਵਿਰੁੱਧ ਲਖਵਿੰਦਰ ਕੌਰ ਦੀ ਕਰਾਸ ਗਵਾਹੀ ਹੋਈ ਪੂਰੀ

ਸਿੱਖਾਂ ਦੀਆਂ ‘ਟਾਰਗੇਟ ਕੀਲਿੰਗ’ ਵਿਰੁੱਧ ਵਿਦੇਸ਼ੀ ਸਿੱਖ ਆਪੋ-ਆਪਣੀਆਂ ਮੁਲਕਾਂ ਦੀਆਂ ਅਦਾਲਤਾਂ ਵਿਚ ਕੇਸ ਪਾ ਦੇਣ -ਮਾਨ

1984 ਦੀ ਸਿੱਖ ਨਸਲਕੁਸ਼ੀ ਨੂੰ ਯਾਦ ਕਰਨ ਲਈ ਸਲੋਅ (ਯੂਕੇ) ਵਿਖ਼ੇ ਵਡੀ ਗਿਣਤੀ 'ਚ ਸਿੱਖਾਂ ਨੇ ਮੋਮਬੱਤੀਆਂ ਜੱਗਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ

ਸਿੱਖ ਕੌਮ ਨੂੰ ਨਗਰ ਕੀਰਤਨਾਂ ਅੰਦਰ ਖਾਣ ਪੀਣ ਲਈ ਲੰਗਰ ਦੇ ਘੱਟ ਸਟਾਲ ਘਟਾ ਕੇ ਸਿੱਖਿਆ ਦੇ ਲੰਗਰ ਵੱਧ ਲਗਾਉਣ ਦੀ ਲੋੜ: ਜਸਪ੍ਰੀਤ ਸਿੰਘ ਕਰਮਸਰ

1984 ਸਿੱਖ ਕਤਲੇਆਮ ਦੇ ਇਕ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਜਗਦੀਸ਼ ਟਾਈਟਲਰ ਦੀ ਅਪੀਲ ਖਾਰਿਜ ਕੀਤੀ

ਭਾਜਪਾ ਨੇਤਾ ਜੈ ਭਗਵਾਨ ਗੋਇਲ ਵਲੋਂ ਖੰਡੇ ਦੀ ਬੇਅਦਬੀ, ਪੁਲਿਸ ਮੁੱਖੀ ਨੂੰ ਕਾਨੂੰਨੀ ਕਾਰਵਾਈ ਕਰਣ ਲਈ ਭੇਜਿਆ ਪੱਤਰ: ਪੀਤਮਪੁਰਾ

ਗੁਰਦੁਆਰਾ ਬੰਗਲਾ ਸਾਹਿਬ ’ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਸ਼ੁਰੂ