ਨੈਸ਼ਨਲ

ਯੂਪੀ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ 'ਤੇ ਫੈਸਲਾ ਲੈਣ ਲਈ ਦਿੱਤਾ ਇਕ ਹਫਤੇ ਦਾ ਸਮਾਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 02, 2024 08:41 PM

ਨਵੀਂ ਦਿੱਲੀ - ਯੂਪੀ ਦੇ ਕਿਸਾਨਾਂ ਵਲੋਂ ਗ੍ਰੇਟਰ ਨੋਇਡਾ ਅਤੇ ਯਮੁਨਾ ਅਥਾਰਟੀ ਦੇ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਤੋਂ ਬਾਅਦ ਇੱਕ ਹਫ਼ਤੇ ਤੱਕ ਦਿੱਲੀ ਵੱਲ ਮਾਰਚ ਨਾ ਕਰਣ ਦਾ ਫ਼ੈਸਲਾ ਲਿਆ ਗਿਆ ਹੈ । ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ 'ਤੇ ਫੈਸਲਾ ਲੈਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਕਿਸਾਨ ਦਲਿਤ ਪ੍ਰੇਰਨਾ ਸਥਲ 'ਤੇ ਧਰਨਾ ਦੇਣਗੇ। ਜੇਕਰ ਇੱਕ ਹਫ਼ਤੇ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਫਿਰ ਤੋਂ ਦਿੱਲੀ ਵੱਲ ਮਾਰਚ ਕਰਨਗੇ । ਦੁਪਹਿਰ 12 ਵਜੇ ਕਿਸਾਨ ਨੋਇਡਾ ਵਿੱਚ ਮਹਾਮਾਯਾ ਫਲਾਈਓਵਰ ਦੇ ਕੋਲ ਇਕੱਠੇ ਹੋਏ। ਜਦੋਂ ਉਹ ਸੰਸਦ ਦਾ ਘਿਰਾਓ ਕਰਨ ਲਈ ਦਿੱਲੀ ਵੱਲ ਵਧੇ ਤਾਂ ਪੁਲਿਸ ਨੇ ਕਿਸਾਨਾਂ ਨੂੰ ਦਲਿਤ ਪ੍ਰੇਰਨਾ ਸਥਲ 'ਤੇ ਰੋਕ ਲਿਆਜਿਸ ਕਰਕੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ ।
ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਦਿੱਲੀ ਅਤੇ ਯੂਪੀ ਨੂੰ ਜੋੜਨ ਵਾਲੇ ਚਿੱਲਾ ਬਾਰਡਰ 'ਤੇ ਕਈ ਥਾਵਾਂ 'ਤੇ ਨਾਕੇਬੰਦੀ ਕਰ ਦਿੱਤੀ ਸੀ ਪਰ ਕਿਸਾਨਾਂ ਨੇ ਪੁਲਿਸ ਬੈਰੀਕੇਡ ਤੋੜ ਦਿੱਤੇ ।
ਹਾਲਾਂਕਿ ਆਰਏਐਫ ਦੇ ਜਵਾਨ ਤਾਇਨਾਤ ਸਨ, ਡਰੋਨ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਸੀ। ਨੋਇਡਾ ਐਕਸਪ੍ਰੈਸ ਵੇਅ ਨੂੰ ਦੋਵੇਂ ਪਾਸੇ ਤੋਂ ਬੰਦ ਕਰਨ ਅਤੇ ਵਾਹਨਾਂ ਦੀ ਚੈਕਿੰਗ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ ।

Have something to say? Post your comment

 

ਨੈਸ਼ਨਲ

ਮੀਤ ਹੇਅਰ ਨੇ ਲੋਕ ਸਭਾ ਵਿੱਚ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਬਣਾਉਣ ਦਾ ਮੁੱਦਾ ਉਠਾਇਆ

ਹਕੂਮਤੀ ਤਾਕਤ ਦੇ ਨਸੇ ਵਿਚ ਕੀਤੇ ਗਏ ਮਨੁੱਖਤਾ ਵਿਰੋਧੀ ਅਮਲਾਂ ਦਾ ਸਿਆਸਤਦਾਨਾਂ ਨੂੰ ਜਰੂਰ ਭੁਗਤਣੀ ਪੈਦੀ ਹੈ ਸਜਾ: ਮਾਨ

ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਨਿਵਾਸ ਸਰਾਂ ਸੰਗਤ ਨੂੰ ਸਮਰਪਿਤ

ਸ੍ਰੀ ਅਕਾਲ ਤਖ਼ਤ ਦੀ ਪ੍ਰਭੂਸੱਤਾ ਨੂੰ ਬਹਾਲ ਕਰਨ ਲਈ ਕੀਤੇ ਗਏ ਫੈਸਲੇ ਮਹੱਤਵਪੂਰਨ ਕਦਮ: ਸਿੱਖ ਫੈਡਰੇਸ਼ਨ ਯੂਕੇ

ਸੁਖਬੀਰ ਸਿੰਘ ਬਾਦਲ ਉੱਪਰ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ: ਸਰਨਾ

ਬੁੱਢੇ ਨਾਲੇ ਦੇ ਮਸਲੇ ਬਾਰੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਬਾਬਾ ਮਹਿਰਾਜ ਅਤੇ ਹੋਰਾਂ ਨੂੰ ਕੀਤਾ ਨਜ਼ਰਬੰਦ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਕੀਤੇ ਗਏ ਫੈਸਲਿਆਂ ਦਾ ਸੁਆਗਤ-ਪਰਮਜੀਤ ਸਿੰਘ ਵੀਰਜੀ

ਕੇਜਰੀਵਾਲ ਨੇ ਦਿੱਲੀ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਾਜਪਾ ਖਿਲਾਫ ਖੋਲਿਆ ਮੋਰਚਾ

ਨਵਜੋਤ ਸਿੰਘ ਸਿੱਧੂ ਖਿਲਾਫ ਕਾਨੂੰਨੀ ਨੋਟਿਸ 'ਤੇ ਕੈਂਸਰ ਸਰਵਾਈਵਰ ਰੋਜ਼ਲਿਨ ਖਾਨ ਦਾ ਪ੍ਰਤੀਕਰਮ

ਡੇਰਾ ਸੱਚਾ ਸੌਦਾ ਮੁਖੀ ਦੇ ਮਾਫ਼ੀਨਾਮੇ ਦਾ ਸਵਾਗਤ ਕਰਨ ਲਈ ਮੰਜੀਤ ਸਿੰਘ ਜੀਕੇ ਉਪਰ ਹੋਏ ਕਾਰਵਾਈ: ਕਾਲਕਾ/ ਕਾਹਲੋਂ