ਨਵੀਂ ਦਿੱਲੀ -ਦੇਸ਼ ਸਭ ਤੋਂ ਸਫਲ ਪ੍ਰਧਾਨ ਮੰਤਰੀਆਂ ‘ਚੋਂ ਇਕ ਡਾ. ਮਨਮੋਹਨ ਸਿੰਘ ਜੀ ਜਿੰਨਾ ਦੀ ਸ਼ਾਨਦਾਰ ਸੇਵਾਵਾਂ ਬਦਲੇ ਸਾਰਾ ਦੇਸ਼ ਉਹਨਾਂ ਦਾ ਰਿਣੀ ਹੈ । ਸਿੱਖ ਕੌਮ ਲਈ ਵੀ ਇਹ ਮਾਣ ਵਾਲੀ ਗੱਲ ਸੀ ਕਿ ਉਹ ਦੇਸ਼ ਦੇ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਸਨ । ਹਰ ਕੋਈ ਇਹਨਾਂ ਦੀ ਇਮਾਨਦਾਰੀ ਤੇ ਦੇਸ਼ ਪ੍ਰਤੀ ਸਮਰਪਣ ਦੀ ਕਦਰ ਕਰਦਾ ਹੈ ।
ਜਸਮੀਤ ਸਿੰਘ ਪੀਤਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਇਕਾਈ ਦੇ ਸਕੱਤਰ ਜਨਰਲ ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਕਿ ਕੌਮ ਦਾ ਮਾਣ ਉੱਚਾ ਕਰਨ ਵਾਲੀ ਉਸ ਸਖਸ਼ੀਅਤ ਦੇ ਸੰਸਕਾਰ ਅਤੇ ਯਾਦਗਾਰ ਲਈ ਕੇੰਦਰ ਸਰਕਾਰ ਵੱਲੋਂ ਢੁਕਵੀਂ ਥਾਂ ਦੇਣ ਤੋਂ ਮਨ੍ਹਾ ਕਰਨਾ ਜਿੱਥੇ ਬਹੁਤ ਹੀ ਨਿੰਦਣਯੋਗ ਗੱਲ ਹੈ । ਉੱਥੇ ਹੀ ਇਸ ਪੱਖਪਾਤ ਬਾਰੇ ਸਿੱਖ ਕੌਮ ਦੀ ਦੂਜੀ ਵੱਡੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਪ ਰਹਿਣ ਤੇ ਇਸ ਘਟੀਆ ਕਾਰਵਾਈ ਦੀ ਨਿਖੇਧੀ ਤੱਕ ਨਾ ਕਰਨਾ ਹੋਰ ਵੀ ਸ਼ਰਮਨਾਕ ਗੱਲ ਹੈ । ਉਨ੍ਹਾਂ ਕਿਹਾ ਕੀ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਿਰਫ ਇੱਕ ਐਮ.ਐਲ.ਏ ਦੀ ਟਿਕਟ ਲਈ ਹੀ ਬਤੌਰ ਪ੍ਰਧਾਨ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜ ਲਿਆ ਹੈ ? ਆਪਣੀ ਹੀ ਕੌਮ ਖ਼ਿਲਾਫ਼ ਹਰ ਦੂਜੇ ਦਿਨ ਪ੍ਰੈਸ ਕਾਨਫਰੰਸ ਕਰਨ ਵਾਲੀ ਦਿੱਲੀ ਕਮੇਟੀ ਕੇੰਦਰ ਦੀ ਇਕ ਸਾਬਕਾ ਸਿੱਖ ਪ੍ਰਧਾਨ ਮੰਤਰੀ ਨਾਲ ਕੀਤੇ ਇਸ ਵਿਤਕਰੇ ਦੀ ਨਿਖੇਧੀ ਕਰਨ ਲਈ ਪ੍ਰੈੱਸ ਕਾਨਫਰੰਸ ਕਦੋਂ ਕਰੇਗੀ ?