ਨੈਸ਼ਨਲ

ਅਰਵਿੰਦ ਕੇਜਰੀਵਾਲ ਨੇ 'ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ' ਦੀ ਸ਼ੁਰੂ ਕੀਤੀ ਰਜਿਸਟ੍ਰੇਸ਼ਨ 

ਕੌਮੀ ਮਾਰਗ ਬਿਊਰੋ/ ਏਜੰਸੀ | December 31, 2024 05:49 PM

ਨਵੀਂ ਦਿੱਲੀ-ਆਮ ਆਦਮੀ ਪਾਰਟੀ  ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਤੋਂ 'ਪੁਜਾਰੀ ਗ੍ਰੰਥੀ ਸਨਮਾਨ ਯੋਜਨਾ' ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਮੌਜੂਦ ਸਨ। ਅਰਵਿੰਦ ਕੇਜਰੀਵਾਲ ਨੇ ਆਈਐਸਬੀਟੀ ਸਥਿਤ ਮਰਘਟ ਬਾਬਾ ਦੇ ਮੰਦਰ 'ਚ ਪਹੁੰਚ ਕੇ ਹਨੂੰਮਾਨ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।  ਉਥੇ ਮੌਜੂਦ ਪੁਜਾਰੀ ਦੀ ਰਜਿਸਟਰੇਸ਼ਨ ਕਰਵਾ ਕੇ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਜ ਭਰ ਵਿੱਚ ‘ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ’ ਦੇ ਰਜਿਸਟ੍ਰੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਮਰਘਟ ਬਾਬਾ ਮੰਦਰ ਦੇ ਮਹੰਤ ਨੂੰ ਇਸ ਸਕੀਮ ਤਹਿਤ ਰਜਿਸਟਰਡ ਕਰਵਾ ਕੇ ਕੀਤੀ।

ਅਰਵਿੰਦ ਕੇਜਰੀਵਾਲ ਨੇ ਕਿਹਾ, "ਅੱਜ ਮਰਘਟ ਵਾਲੇ ਬਾਬਾ ਮੰਦਰ ਆਈਐਸਬੀਟੀ ਦਾ ਦੌਰਾ ਕੀਤਾ ਅਤੇ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦਾ ਉਦਘਾਟਨ ਕੀਤਾ। ਅੱਜ ਇੱਥੇ ਮਹੰਤ ਜੀ ਦਾ ਜਨਮ ਦਿਨ ਹੈ। ਉਨ੍ਹਾਂ ਨਾਲ ਉਨ੍ਹਾਂ ਦਾ ਜਨਮ ਦਿਨ ਵੀ ਮਨਾਇਆ।"

ਉਨ੍ਹਾਂ ਕਿਹਾ, "ਭਾਜਪਾ ਨੇ ਰਜਿਸਟ੍ਰੇਸ਼ਨ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ, ਕਿਸੇ ਸ਼ਰਧਾਲੂ ਨੂੰ ਆਪਣੇ ਭਗਵਾਨ ਨੂੰ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ।"

ਅਰਵਿੰਦ ਕੇਜਰੀਵਾਲ ਨੇ ਸਵੇਰੇ ਹੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ, "ਬੀਜੇਪੀ ਵਾਲੇ ਕੱਲ੍ਹ ਤੋਂ ਮੈਨੂੰ ਗਾਲ੍ਹਾਂ ਕੱਢ ਰਹੇ ਹਨ, ਜਦੋਂ ਤੋਂ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ ਹੋਇਆ ਹੈ।ਕੇਜਰੀਵਾਲ ਨੇ ਕਿਹਾ ਕਿ ਮੈਨੂੰ ਗਾਲਾ ਦੇਣ ਨਾਲ ਕੀ ਦੇਸ਼ ਦਾ ਫਾਇਦਾ ਹੋ ਸਕਦਾ ਹੈ ? ਕੇਜਰੀਵਾਲ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਗੁਜਰਾਤ ਵਿੱਚ ਪਿਛਲੇ 30 ਸਾਲਾਂ ਤੋਂ ਤੁਹਾਡੀ ਸਰਕਾਰ ਹੈ । ਉੱਥੇ ਹੁਣ ਤੱਕ ਪੁਜਾਰੀਆਂ ਤੇ ਗ੍ਰੰਥੀਆਂ ਦਾ ਸਨਮਾਨ ਕਿਉਂ ਨਹੀਂ ਕੀਤਾ ਗਿਆ । ਚਲੋ ਅਬ ਹੀ ਕਰ ਦੋ ਉਹਨਾਂ ਮਜ਼ਾਕੀਆ ਲੈ ਜੇ ਵਿੱਚ ਕਿਹਾ । ਮੈਂ ਤਾਂ ਸਭ ਨੂੰ ਰਸਤਾ ਦਿਖਾ ਦਿੱਤਾ ਹੈ ਮੈਨੂੰ ਗਾਲ੍ਹਾਂ ਦੇਣ ਦੀ ਥਾਂ ਤੇ ਆਪਣੇ 20 ਰਾਜ ਜਿੱਥੇ ਤੁਸੀਂ ਰਾਜ ਕਰ ਰਹੇ ਹੋ ਉੱਥੇ ਇਸ ਯੋਜਨਾ ਨੂੰ ਲਾਗੂ ਕਰ ਦਿਓ । ਉਹਨਾਂ ਇਹ ਸਲਾਹ ਭਾਜਪਾ ਨੂੰ ਆਖਿਰ ਵਿੱਚ ਦਿੱਤੀ ।

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਬਹਿਸਾਂ ਅਤੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਇਸ ਤੋਂ ਪਹਿਲਾਂ ਬਜ਼ੁਰਗਾਂ ਲਈ ਸ਼ੁਰੂ ਕੀਤੀ ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਟਕਰਾਅ ਹੋਇਆ ਸੀ।

Have something to say? Post your comment

 

ਨੈਸ਼ਨਲ

ਮੈਂ ਕਾਲਕਾਜੀ ਦੀਆਂ ਸਾਰੀਆਂ ਸੜਕਾਂ ਨੂੰ ਪ੍ਰਿਅੰਕਾ ਗਾਂਧੀ ਦੀ ਗੱਲ੍ਹਾਂ ਵਾਂਗ ਬਣਾਵਾਂਗਾ-ਰਮੇਸ਼ ਬਿਧੂੜੀ ਨੇ ਦਿੱਤਾ ਵਿਵਾਦਤ ਬਿਆਨ

ਐਲਜੀ ਨੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਐਮ ਟੀ ਐਸ ਭਰਤੀ ਲਈ ਦਿੱਤੀਆਂ ਕਈ ਤਰ੍ਹਾਂ ਦੀਆਂ ਛੂਟਾਂ

ਪ੍ਰਧਾਨ ਮੰਤਰੀ ਮੋਦੀ ਨੇ 38 ਮਿੰਟ ਦੇ ਭਾਸ਼ਣ 'ਚ 29 ਮਿੰਟ ਦਿੱਲੀ ਦੇ ਲੋਕਾਂ ਨੂੰ ਗਾਲ੍ਹਾਂ ਕੱਢੀਆਂ: ਅਰਵਿੰਦ ਕੇਜਰੀਵਾਲ

ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿਧਾਨ ਸਭਾ ਵਿਚ ਸਿੱਖ ਕੌਮ ਦੀ ਆਵਾਜ਼ ਬਣਨਗੇ: ਜਗਦੀਪ ਸਿੰਘ ਕਾਹਲੋਂ

ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਨੇ ਰਾਜੌਰੀ ਗਾਰਡਨ ਤੋਂ ਬਣਾਇਆ ਉਮੀਦਵਾਰ

ਤਖਤ ਪਟਨਾ ਸਾਹਿਬ ਵਿੱਚ ਵੱਡੀ ਪ੍ਰਭਾਤ ਫੇਰੀ ਨਾਲ ਪ੍ਰਕਾਸ਼ ਪੂਰਬ ਸਮਾਗਮਾਂ ਦੀ ਸ਼ੁਰੂਆਤ

ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਦੇ 29 ਉਮੀਦਵਾਰਾਂ ਦੀ ਪਹਿਲੀ ਸੂਚੀ ਕਰ ਦਿੱਤੀ ਜਾਰੀ

ਸਰਕਾਰ ਬਣਦੇ ਹੀ ਹਜ਼ਾਰਾਂ-ਲੱਖਾਂ 'ਗਲਤ' ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ-ਕੇਜਰੀਵਾਲ ਨੇ ਕੀਤਾ ਇੱਕ ਹੋਰ ਵੱਡਾ ਐਲਾਨ

ਯੂ.ਪੀ. ਦੇ ਪੀਲੀਭੀਤ 'ਚ ਪੁਲਿਸ ਮੁਕਾਬਲੇ 'ਚ ਮਾਰੇ ਤਿੰਨ ਨੌਜਵਾਨਾਂ ਦੇ ਨਮਿੱਤ ਹੋਇਆ ਪੰਥਕ ਸਮਾਗਮ, ਪਰਿਵਾਰਾਂ ਦਾ ਕੀਤਾ ਸਨਮਾਨ

ਬਲਜੀਤ ਸਿੰਘ ਮਾਰਵਾਹ ਤੀਜੀ ਵਾਰ ਸੈਨੀਕ ਵਿਹਾਰ ਗੁਰਦੁਆਰਾ ਦੇ ਨਿਰ ਵਿਰੋਧ ਪ੍ਰਧਾਨ ਚੁਣੇ ਗਏ