ਸੰਸਾਰ

5 ਅਪ੍ਰੈਲ ਨੂੰ ਨਿਕਾਲੀ ਜਾਏਗੀ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਵਿਖ਼ੇ ਸਾਲਾਨਾ ਸਿੱਖ ਡੇਅ ਪਰੇਡ: ਹਿੰਮਤ ਸਿੰਘ ਯੂਐਸਏ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 03, 2025 07:45 PM

ਨਵੀਂ ਦਿੱਲੀ -ਅਮਰੀਕੀ ਸਿੱਖ ਸੰਸਥਾ ਸਿੱਖ ਕੋ ਆਰਡੀਨੈਂਸ਼ਨ ਦੇ ਮੈਂਬਰ ਅਤੇ ਪੰਥਕ ਸੇਵਾਦਾਰ ਭਾਈ ਹਿੰਮਤ ਸਿੰਘ ਯੂਐਸਏ 326 ਵੇਂ ਵਿਸਾਖੀ ਪੁਰਬ ਮੌਕੇ ਨਿਕਾਲੀ ਜਾਣ ਵਾਲੀ ਸਾਲਾਨਾ ਸਿੱਖ ਡੇਅ ਪਰੇਡ ਬਾਰੇ ਜਾਣਕਾਰੀ ਦੇਂਦਿਆਂ ਦਸਿਆ ਕਿ ਹਰ ਸਾਲ ਦੀ ਤਰਾਂ ਖਾਲਸਾ ਜੀ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇਅ ਪਰੇਡ 5 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਸਹਿਜਿਗ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਕੱਢੀ ਜਾ ਰਹੀ ਹੈ । ਇਹ ਪਰੇਡ ਅਮਰੀਕਾ ਦੇ ਈਸਟ-ਕੋਸਟ, ਮਿਡ ਵੈਸਟ ਅਤੇ ਵੈਸਟ-ਕੋਸਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦੀ ਸਰਬ ਸਾਂਝੀ ਪਰੇਡ ਹੈ ਅਤੇ ਵਾਸ਼ਿੰਗਟਨ ਡੀ ਸੀ ਜੋ ਕੇ ਅਮਰੀਕਾ ਦੀ ਹੀ ਨਹੀਂ ਬਲਕਿ ਦੁਨੀਆ ਦੀ ਵੀ ਰਾਜਧਾਨੀ ਮੰਨੀ ਜਾਂਦੀ ਹੈ ਅਤੇ ਇਥੇ ਹੋਣ ਵਾਲੀ ਇਸ ਸਿੱਖ ਡੇ ਪਰੇਡ ਦੀ ਇਕ ਆਪਣੀ ਵਿਸ਼ੇਸ਼ ਥਾਂ ਅਤੇ ਰਾਜਨੀਤਿਕ ਮਹੱਤਤਾ ਹੈ । ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਦੇ ਚਲਾਏ ਨਿਰਮਲ ਪੰਥ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਲੋਂ ਖਾਲਸਾ ਪੰਥ ਦੇ ਰੂਪ ਵਿਚ ਪ੍ਰਗਟ ਕਰਨ ਦੀ ਖੁਸ਼ੀ ਵਿਚ ਇਸ ਨੈਸ਼ਨਲ ਸਿੱਖ ਡੇਅ ਪਰੇਡ ਵਿਚ ਸਾਰੀਆਂ ਸਿੱਖ ਸੰਗਤਾਂ ਨੂੰ ਦੂਰੋਂ ਨੇੜਿਓਂ ਵੱਧ ਚੜ ਕੇ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਕੇ ਸਿਖਾਂ ਦੀ ਅੱਡਰੀ ਪਛਾਣ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ ਜਾਵੇ ਅਤੇ ਅਮਰੀਕਾ ਦੀ ਰਾਜਧਾਨੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਅਮਰੀਕੀ ਪੌਲਿਟਿਕਸ ਵਿੱਚ ਸਿੱਖਾਂ ਦੇ ਪ੍ਰਭਾਵ ਨੂੰ ਦਰਸਾਉਂਦੇ ਹੋਏ ਆਪਣੀ ਅਗਲੀ ਪੀੜ੍ਹੀ ਨੂੰ ਸਿੱਖੀ ਬਾਰੇ ਉਤਸ਼ਾਹਿਤ ਕਰੀਏ ਅਤੇ ਨਾਲ ਹੀ ਅਮਰੀਕੀ ਸਿਆਸਤ ਵਿਚ ਸਰਗਰਮ ਹੋਣ ਲਈ ਵੀ ਪ੍ਰੇਰਿਆ ਜਾ ਸਕੇ ਤਾਂ ਕੇ ਆਉਣ ਵਾਲੇ ਸਮੇ ਵਿਚ ਸਾਡੇ ਲੋਕਲ ਅਤੇ ਕੌਮੀ ਸਿੱਖ ਮਸਲਿਆਂ ਨੂੰ ਅਗੇ ਲਿਆਉਣ ਅਤੇ ਹੱਲ ਕਰਨ ਵੱਲ ਵਧਿਆ ਜਾਵੇ । ਉਨ੍ਹਾਂ ਦਸਿਆ ਕਿ 5 ਅਪ੍ਰੈਲ ਨੂੰ ਸਵੇਰੇ 20 ਸਟ੍ਰੀਟ ਕੋਂਸਟੀਟਿਊਸ਼ਨ ਐਵੇਂਨਿਊ ਵਿਖ਼ੇ ਦੀਵਾਨ ਸਜਾਏ ਜਾਣਗੇ ਉਪਰੰਤ ਦੁਪਹਿਰ 12.30 ਵਜੇ ਖਾਲਸਾ ਡੇਅ ਪਰੇਡ ਸ਼ੁਰੂ ਹੋਏਗੀ ਜੋ ਵੱਖ ਵੱਖ ਇਲਾਕਿਆ ਤੋ ਹੁੰਦੀ ਹੋਈ 3 ਸਟ੍ਰੀਟ ਕੈਪੀਟਲ ਹਿਲ ਵਿਖ਼ੇ ਸਮਾਪਤ ਹੋਵੇਗੀ । ਉਨ੍ਹਾਂ ਦਸਿਆ ਕਿ ਖਾਲਸਾ ਡੇਅ ਪਰੇਡ ਦੌਰਾਨ ਸੰਗਤਾਂ ਵਲੋਂ ਖਾਣ ਪੀਣ ਦੇ ਸਟਾਲ ਲਗਾਏ ਜਾਂਦੇ ਹਨ । ਅੰਤ ਵਿਚ ਉਨ੍ਹਾਂ ਸੰਗਤ ਨੂੰ ਸਾਲਾਨਾ ਸਿੱਖ ਡੇ ਪਰੇਡ ਵਿਚ ਵਡੀ ਗਿਣਤੀ ਅੰਦਰ ਸ਼ਾਮਿਲ ਹੋ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਿਲ ਕਰਣ ਲਈ ਅਪੀਲ ਕੀਤੀ । ਇਸ ਮੌਕੇ ਉਨ੍ਹਾਂ ਨਾਲ ਭਾਈ ਹਰਜਿੰਦਰ ਸਿੰਘ, ਭਾਈ ਵੀਰ ਸਿੰਘ ਮਾਂਗਟ, ਭਾਈ ਕੇਵਲ ਸਿੰਘ ਸਿੱਧੂ ਅਤੇ ਦਵਿੰਦਰ ਸਿੰਘ ਹਾਜਿਰ ਸਨ ।

Have something to say? Post your comment

 

ਸੰਸਾਰ

ਟਰੰਪ ਦੀ ਚੇਤਾਵਨੀ - ਫਾਰਮਾ ਉਦਯੋਗ ਲਈ ਟੈਰਿਫ ਛੋਟ ਜਲਦੀ ਹੋ ਜਾਵੇਗੀ ਖਤਮ 

ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਵਿਖੇ ਭਾਈ ਮਹਿਲ ਸਿੰਘ ਬੱਬਰ ਨੂੰ ਸਮਰਪਿਤ ਸ਼ਰਧਾਜਲੀ ਸਮਾਗਮ

ਜਸਟਿਨ ਟਰੂਡੋ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਮੌਂਟਰੀਆਲ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਅਤੇ ਚੋਣ ਜਲਸੇ

ਅਮਰੀਕਾ ਦੇ ਕਦਮ ਮੰਦੀ ਵੱਲ ਵਧ ਰਹੇ ਹਨ ਗਲੋਬਲ ਅਰਥਸ਼ਾਸਤਰੀਆਂ ਨੇ ਪਰਸਪਰ ਟੈਰਿਫ ਬਾਰੇ ਦਿੱਤੀ ਚੇਤਾਵਨੀ

ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਦਰਾਮਦਾਂ 'ਤੇ 34% ਵਾਧੂ ਟੈਰਿਫ ਲਗਾਇਆ, ਹੋ ਸਕਦਾ ਹੈ ਵਪਾਰ ਯੁੱਧ' ਸ਼ੁਰੂ 

ਟਰੰਪ ਦੇ ਹੁਕਮ ਨਾਲ ਭਾਰਤੀ ਸਾਮਾਨਾਂ 'ਤੇ ਡਿਊਟੀ 27%

ਗੁਰਦੁਆਰਾ ਸਮੈਥਵਿਕ ਵਿਖ਼ੇ ਪੰਜਾਬੀ ਸਿੱਖਿਆ ਅਧਿਆਪਕ ਸਿਖਲਾਈ ਅਤੇ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੁਆਰਾ ਮਾਤ ਭਾਸ਼ਾ ਦਿਵਸ 'ਤੇ ਪੰਜਾਬੀ ਕਾਨਫਰੰਸ

ਹਰਪਾਲ ਸਿੰਘ ਬਰਾੜ ‘ਕਿੰਗ ਚਾਰਲਸ ਕੋਰੋਨੇਸ਼ਨ ਮੈਡਲ’ ਨਾਲ਼ ਸਨਮਾਨਿਤ

ਸਰੀ ਸੈਂਟਰ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਢਿੱਲੋਂ ਨੇ ਚੋਣ ਮੁਹਿੰਮ ਦਾ ਆਗਾਜ਼ ਕੀਤਾ

ਕੈਨੇਡਾ ਦੇ ਮੌਂਟਰੀਆਲ ਰਹਿਣ ਵਾਲੇ ਨੌਜਵਾਨਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਇੱਕ ਅਹਿਮ ਉਪਰਾਲਾ ਕੀਤਾ ਗਿਆ ਸ਼ੁਰੂ