ਪੰਜਾਬ

ਸਿੰਘ ਸਾਹਿਬਾਨ ਦਾ ਮੁੱਦਾ ਕੋਰਟ ਵਿੱਚ ਲੈਕੇ ਜਾਣਾ ਸਿੱਖ ਸਿਧਾਂਤਾ ਅਤੇ ਤਖ਼ਤ ਸਹਿਬਾਨ ਦੀ ਸਰਵਉਚੱਤਾ ਦਾ ਨਿਰਾਦਰ-ਐਸਜੀਪੀਸੀ ਮੈਂਬਰ

ਕੌਮੀ ਮਾਰਗ ਬਿਊਰੋ | April 25, 2025 07:50 PM

ਚੰਡੀਗੜ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਬੀਬੀ ਕਿਰਨਜੋਤ ਕੌਰ, ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਜਥੇ: ਸਤਵਿੰਦਰ ਸਿੰਘ ਟੌਹੜਾ ਨੇ ਸਿੰਘ ਸਾਹਿਬਾਨ ਨੂੰ ਹਟਾਏ ਜਾਣ ਦਾ ਮੁੱਦਾ ਕੋਰਟ ਵਿੱਚ ਲੈਕੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਜਾਰੀ ਬਿਆਨ ਵਿੱਚ ਮੈਂਬਰਾਨ ਨੇ ਕਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦਾ ਤਖਤ ਦਿੱਲੀ ਤਖਤ ਤੋਂ ਉੱਚਾ ਸਿਰਜਿਆ ਸੀ ਤੇ ਕਿਸੇ ਹਾਕਮ ਨੂੰ ਜਾਂ ਫਿਰ ਸਰਕਾਰੀ ਕੋਰਟ ਨੂੰ ਇਸ ਦੀ ਮਰਿਆਦਾ ਤਹਿ ਕਰਨ ਦਾ ਹੱਕ ਸਿੱਖ ਪੰਥ ਨਹੀਂ ਦੇ ਸਕਦਾ। ਇਸ ਦੇ ਨਾਲ ਹੀ ਸਾਂਝੇ ਬਿਆਨ ਵਿੱਚ ਓਹਨਾ ਕਿਹਾ ਕਿ, ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧ ਲਈ ਕੌਮ ਦੀ ਚੁਣੀ ਹੋਈ ਸੰਸਥਾ ਹੈ ਪਰ ਬਦਕਿਸਮਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਇਸ ਪੰਥਕ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਬਜਾਏ ਵਿਅਕਤੀ ਵਿਸ਼ੇਸ਼ ਦੇ ਇਸ਼ਾਰਿਆ ਤੇ ਪੰਥਕ ਸੰਸਥਾ ਤੇ ਮਰਯਾਦਾ ਦਾ ਘਾਣ ਕਰ ਰਹੇ ਹਨ। ਜੇਕਰ ਪਿਛਲੇ ਸਮੇਂ ਦੌਰਾਨ ਵਿਅਕਤੀ ਵਿਸ਼ੇਸ਼ ਜਾਂ ਇੱਕ ਧੜੇ ਦੇ ਪ੍ਰਭਾਵ ਹੇਠ ਮਰਿਯਾਦਾ ਘਾਣ ਵਰਗੇ ਗਲਤ ਫੈਸਲੇ ਕੀਤੇ ਗਏ ਹਨ, ਇਸ ਕਰਕੇ ਸਿੱਖੀ ਸਿਧਾਂਤਾ ਤੋਂ ਕੋਰੇ ਅਤੇ ਕਦਰਾਂ ਕੀਮਤਾਂ ਤੋਂ ਅਣਜਾਣ ਕਿਸੇ ਗੁਰੂ ਪਿਆਰੇ ਵਲੋ ਇਨਸਾਫ਼ ਦੀ ਉਮੀਦ ਲਈ ਕੋਰਟ ਦਾ ਰੁਖ਼ ਕੀਤਾ ਗਿਆ। ਅਸੀ ਇਨਸਾਫ਼ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ, ਪ੍ਰਭਸੱਤਾ ਦੀ ਬਹਾਲੀ ਲਈ ਉੱਠੀ ਹਰ ਅਵਾਜ ਦਾ ਸਮਰਥਨ ਕਰਦੇ ਬਸ਼ਰਤੇ ਇਸ ਕਾਰਜ ਲਈ ਚੁਣਿਆ ਜਾਣ ਵਾਲਾ ਰਸਤਾ ਸਰਕਾਰੀ ਕੋਰਟ ਦੀ ਬਜਾਏ ਪੰਥਕ ਰਹੁ ਰੀਤਾਂ ਵਾਲਾ ਹੋਵੇ।


ਜਾਰੀ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਅੰਤ੍ਰਿੰਗ ਕਮੇਟੀ ਦੇ ਗਲਤ ਫੈਸਲਿਆਂ ਨੂੰ ਰੱਦ ਕਰਵਾਉਣ, ਜਥੇਦਾਰ ਦੀ ਪਦਵੀ ਦੇ ਮਸਲੇ ਪੰਥ ਦੀ ਕਚਹਿਰੀ ਵਿਚ ਹੱਲ ਹੋਣੇ ਚਾਹੀਦੇ ਹਨ ਨਾ ਕਿ ਸਰਕਾਰੀ ਕਚਹਿਰੀਆਂ ਵਿਚ ਪੰਥਕ ਮਸਲਿਆਂ ਨੂੰ ਲਿਜਾ ਕੇ ਸੰਸਥਾਵਾਂ ਦਾ ਘਾਣ ਕੀਤਾ ਜਾਵੇ।

ਜਾਰੀ ਬਿਆਨ ਵਿੱਚ ਐਸਜੀਪੀਸੀ ਮੈਂਬਰਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸੰਕਲਪ ਹੇਠ ਕੀਤੀ। ਮੈਬਰਾਂ ਨੇ ਜੋਰ ਦੇਕੇ ਮੰਗ ਕੀਤੀ ਕਿ ਐਡਵੋਕੇਟ ਧਾਮੀ ਪ੍ਰਧਾਨ ਐਸਜੀਪੀਸੀ ਤੁਰੰਤ ਜਨਰਲ ਇਜਲਾਸ ਬੁਲਾ ਕੇ ਸਿੰਘ ਸਹਿਬਾਨ ਨੂੰ ਹਟਾਉਣ ਵਾਲੇ ਮਤੇ ਤੇ ਵਿਚਾਰ ਚਰਚਾ ਕਰਾਉਣ ਅਤੇ ਹਟਾਏ ਗਏ ਸਿੰਘ ਸਾਹਿਬਾਨ ਦੀ ਬਹਾਲੀ ਹੋਵੇ।

Have something to say? Post your comment

 

ਪੰਜਾਬ

ਬੱਚਿਆਂ ਨੂੰ ਗੁਰਮਤਿ ਵਿਦਿਆ ਤੇ ਧਾਰਮਿਕ ਵਿਰਸੇ ਨਾਲ ਜੋੜਨ ਲਈ ਵਿਸ਼ਵ ਸਿੱਖ ਕੌਂਸਲ ਵੱਲੋਂ ਸਮਾਗਮ ਆਯੋਜਿਤ

ਬਾਬਾ ਬਲਬੀਰ ਸਿੰਘ ਨੇ ਭਾਈ ਪਿੰਦਰਪਾਲ ਸਿੰਘ ਦੇ ਪਿਤਾ ਦੀ ਮੌਤ ਤੇ ਅਫਸੋਸ ਪ੍ਰਗਟਾਇਆ

ਪੰਜਾਬ ਸਰਕਾਰ ਵੱਲੋਂ ਸਾਰੀਆਂ ਆਫ਼ਲਾਈਨ ਸੇਵਾਵਾਂ ਨੂੰ ਏਕੀਕ੍ਰਿਤ ਆਨਲਾਈਨ ਪੋਰਟਲ 'ਤੇ ਲਿਆਂਦਾ ਜਾਵੇਗਾ: ਅਮਨ ਅਰੋੜਾ

ਪੰਜਾਬ ਨੂੰ ਇੱਕ ਹੋਰ ਵੱਡੀ ਸਫ਼ਲਤਾ ਹਾਸਲ; ਹਾਈਡਲ ਪ੍ਰੋਜੈਕਟਾਂ ਵਿੱਚ ਰਿਕਾਰਡ ਤੋੜ ਬਿਜਲੀ ਉਤਪਾਦਨ

ਆਪ ਸਰਕਾਰ ਵੱਲੋਂ ਪੰਜਾਬ ਦੇ ਹਰੇਕ ਬਲਾਕ ਵਿੱਚੋਂ ਇੱਕ ਨਸ਼ਾ ਮੁਕਤ ਪਿੰਡ ਨੂੰ 1 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ: ਸੌਂਦ

ਪੰਜਾਬ ਦੇ 'ਆਮ ਆਦਮੀ ਕਲੀਨਿਕ' ਮਾਡਲ ਨੂੰ ਵਿਸ਼ਵ ਪੱਧਰ 'ਤੇ ਮਿਲੀ ਪ੍ਰਸ਼ੰਸਾ, ਆਸਟ੍ਰੇਲੀਆਈ ਵਫ਼ਦ ਨੇ ਅਪਣਾਉਣ ਵਿੱਚ ਦਿਖਾਈ ਦਿਲਚਸਪੀ

ਆਰ.ਓ ਲੁਧਿਆਣਾ ਪੱਛਮੀ ਵੱਲੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਸਿਆਸੀ ਪਾਰਟੀਆਂ ਨਾਲ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਹੋਏ ਦੁਰਵਿਵਹਾਰ ਲਈ ਏਅਰ ਇੰਡੀਆ ਤੋਂ ਮਿਸਾਲੀ ਕਾਰਵਾਈ ਦੀ ਕੀਤੀ ਮੰਗ

ਸਿੱਖ ਸੰਸਥਾਵਾਂ ਦੇ ਭਾਜਪਾਈ ਕਰਨ ਲਈ ਖੁਦ ਸਿੱਖ ਸੰਸਥਾਵਾਂ ਜ਼ਿੰਮੇਵਾਰ ਹਨ-ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਲੁਧਿਆਣਾ ਪੱਛਮੀ ਦੀ ਜਿਮਣੀ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਪੱਕੀ – ਹਰਚੰਦ ਸਿੰਘ ਬਰਸਟ