ਪੰਜਾਬ

ਪੰਜਾਬ ਨੂੰ ਇੱਕ ਹੋਰ ਵੱਡੀ ਸਫ਼ਲਤਾ ਹਾਸਲ; ਹਾਈਡਲ ਪ੍ਰੋਜੈਕਟਾਂ ਵਿੱਚ ਰਿਕਾਰਡ ਤੋੜ ਬਿਜਲੀ ਉਤਪਾਦਨ

ਕੌਮੀ ਮਾਰਗ ਬਿਊਰੋ | April 25, 2025 09:22 PM

ਚੰਡੀਗੜ੍ਹ-ਪੰਜਾਬ ਦੇ ਪਣ-ਬਿਜਲੀ ਖੇਤਰ ਨੇ ਵਿੱਤੀ ਸਾਲ 2024-25 ਦੌਰਾਨ ਕਈ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ ਹਨ, ਜਿਸ ਨਾਲ ਬਿਜਲੀ ਉਤਪਾਦਨ ਸਬੰਧੀ ਅਨੇਕਾਂ ਨਵੇਂ ਮਾਪਦੰਡ ਸਥਾਪਤ ਕੀਤੇ ਗਏ ਹਨ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਅਧੀਨ ਤਿੰਨ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਨੇ ਆਪਣੇ ਸਾਲਾਨਾ ਉਤਪਾਦਨ ਟੀਚਿਆਂ ਨੂੰ ਸਫ਼ਲਤਾਪੂਰਨ ਮੁਕੰਮਲ ਕਰਨ ਦੇ ਨਾਲ-ਨਾਲ ਪਿਛਲੇ ਤਿੰਨ ਸਾਲਾਂ ਵਿੱਚ ਆਪਣਾ ਸਭ ਤੋਂ ਵੱਧ ਉਤਪਾਦਨ ਵੀ ਦਰਜ ਕੀਤਾ ਹੈ।

ਜੋਗਿੰਦਰ ਨਗਰ ਵਿਖੇ ਸਥਾਪਿਤ ਸ਼ਾਨਨ ਪਾਵਰ ਹਾਊਸ ਵਿੱਚ 512.656 ਮਿਲੀਅਨ ਯੂਨਿਟ (ਐਮ.ਯੂ.) ਬਿਜਲੀ ਉਤਪਾਦਨ ਸਦਕਾ ਬੇਮਿਸਾਲ ਉਪਲਬਧੀ ਹਾਸਲ ਕੀਤੀ ਗਈ ਹੈ, ਜੋ ਕਿ ਇਸਦੇ ਸਾਲਾਨਾ ਟੀਚੇ 480 ਐਮ.ਯੂ. ਤੋਂ 6.80 ਫ਼ੀਸਦ ਵੱਧ ਹੈ। ਸੁਚਾਰੂ ਸੰਚਾਲਨ, ਅਨੁਕੂਲ ਹਾਈਡ੍ਰੋਲੋਜੀਕਲ ਸਥਿਤੀਆਂ ਅਤੇ ਸਮੇਂ ਸਿਰ ਰੱਖ-ਰਖਾਅ ਦੇ ਅਭਿਆਸਾਂ ਸਦਕਾ ਇਹ ਬੇਮਿਸਾਲ ਉਪਲਬਧੀ ਹਾਸਲ ਹੋ ਸਕੀ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ (ਏਐਸਐਚਪੀ) ਵਿੱਚ 486.14 ਐਮ.ਯੂ. ਬਿਜਲੀ ਉਤਪਾਦਨ ਕੀਤਾ ਗਿਆ, ਜੋ ਕਿ ਇਸਦੇ 470 ਐਮ.ਯੂ. ਦੇ ਟੀਚੇ ਤੋਂ 3.43 ਪ੍ਰਤੀਸ਼ਤ ਵੱਧ ਹੈ।

ਮੁਕੇਰੀਆਂ ਹਾਈਡਲ ਪ੍ਰੋਜੈਕਟ, ਜੋ ਕਿ ਸਮਰੱਥਾ ਦੇ ਮਾਮਲੇ ਵਿੱਚ ਤਿੰਨਾਂ ਵਿੱਚੋਂ ਸਭ ਤੋਂ ਵੱਡਾ ਹੈ, ਵਿੱਚ 1326.81 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦਰਜ ਕੀਤਾ ਗਿਆ, ਜੋ ਕਿ ਇਸਦੇ 1110 ਮਿਲੀਅਨ ਯੂਨਿਟ ਦੇ ਸਾਲਾਨਾ ਟੀਚੇ ਤੋਂ 19.53 ਪ੍ਰਤੀਸ਼ਤ ਵੱਧ ਹੈ। ਇਹ ਪਿਛਲੇ ਤਿੰਨ ਸਾਲਾਂ ਵਿੱਚ ਸਭ ਤੋਂ ਵੱਧ ਉਤਪਾਦਨ ਹੈ ਅਤੇ ਪੰਜਾਬ ਦੇ ਪਣ-ਬਿਜਲੀ ਬੁਨਿਆਦੀ ਢਾਂਚੇ ਦੀ ਕੁਸ਼ਲਤਾ ਅਤੇ ਮਜ਼ਬੂਤੀ ਨੂੰ ਦਰਸਾਉਂਦਾ ਹੈ।

ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ 2024-25 ਦੌਰਾਨ ਸਾਡੇ ਹਾਈਡਲ ਪ੍ਰੋਜੈਕਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਟਿਕਾਊ ਅਤੇ ਕੁਸ਼ਲ ਊਰਜਾ ਉਤਪਾਦਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਅੰਕੜੇ ਊਰਜਾ ਉਤਪਾਦਨ ਦੇ ਨਾ ਸਿਰਫ਼ ਅੰਦਰੂਨੀ ਮਾਪਦੰਡਾਂ ਨੂੰ ਪਾਰ ਕਰਦੇ ਹਨ ਬਲਕਿ ਕੇਂਦਰੀ ਬਿਜਲੀ ਅਥਾਰਟੀ, ਨਵੀਂ ਦਿੱਲੀ ਦੁਆਰਾ ਨਿਰਧਾਰਤ ਟੀਚਿਆਂ ਨੂੰ ਵੀ ਪਾਰ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਾਪਤੀ ਸਾਡੇ ਇੰਜੀਨੀਅਰਾਂ, ਤਕਨੀਕੀ ਸਟਾਫ਼ ਅਤੇ ਪ੍ਰਬੰਧਨ ਟੀਮਾਂ ਦੇ ਅਣਥੱਕ ਯਤਨਾਂ ਦਾ ਪ੍ਰਮਾਣ ਹੈ ਜਿਨ੍ਹਾਂ ਨੇ ਉਤਪਾਦਨ ਸਮਰਥਾ ਵਧਾਉਣ ਅਤੇ ਸਰੋਤਾਂ ਨੂੰ ਅਨੁਕੂਲ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ।

ਮੰਤਰੀ ਹਰਭਜਨ ਸਿੰਘ ਈਟੀਓ ਨੇ ਸਾਫ਼-ਸੁਥਰੀ ਅਤੇ ਨਵਿਆਉਣਯੋਗ ਊਰਜਾ ਸਰੋਤ ਵਜੋਂ ਪਣ-ਬਿਜਲੀ ਦੀ ਮਹੱਤਤਾ 'ਤੇ ਵਧੇਰੇ ਜ਼ੋਰ ਦਿੱਤਾ ਜੋ ਪੰਜਾਬ ਦੇ ਕਾਰਬਨ ਨਿਕਾਸ ਨੂੰ ਘਟਾਉਣ ਅਤੇ ਊਰਜਾ ਸਵੈ-ਨਿਰਭਰਤਾ ਨੂੰ ਬਿਹਤਰ ਬਣਾਉਣ ਦੇ ਵਿਆਪਕ ਟੀਚਿਆਂ ਦਾ ਸਮਰਥਨ ਕਰਦਾ ਹੈ।

ਉਨ੍ਹਾਂ ਨੇ ਸੂਬਾ ਸਰਕਾਰ ਦੇ ਸਮਰਥਨ ਦਾ ਵੀ ਸਵਾਗਤ ਕੀਤਾ ਅਤੇ ਆਗਾਮੀ ਸਾਲਾਂ ਵਿੱਚ ਇਸੇ ਤਰ੍ਹਾਂ ਦੇ ਵਿਕਾਸ ਨੂੰ ਬਣਾਈ ਰੱਖਣ ਦਾ ਭਰੋਸਾ ਪ੍ਰਗਟ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਰਣਨੀਤਕ ਨਿਵੇਸ਼ਾਂ, ਆਧੁਨਿਕ ਤਕਨਾਲੋਜੀ ਅਤੇ ਸਾਡੇ ਸਟਾਫ਼ ਦੇ ਸਮਰਪਣ ਸਦਕਾ ਪੰਜਾਬ ਦਾ ਪਣ-ਬਿਜਲੀ ਖੇਤਰ ਇੱਕ ਹੋਰ ਵੱਡੀ ਸਫਲਤਾ ਲਈ ਤਿਆਰ ਹੈ।

ਸ਼ਾਨਨ, ਆਨੰਦਪੁਰ ਸਾਹਿਬ ਅਤੇ ਮੁਕੇਰੀਆਂ ਪਣ-ਬਿਜਲੀ ਪ੍ਰੋਜੈਕਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਨਾ ਸਿਰਫ਼ ਪੰਜਾਬ ਦੀਆਂ ਬਿਜਲੀ ਉਤਪਾਦਨ ਸਮਰੱਥਾਵਾਂ ਦੀ ਕੁਸ਼ਲਤਾ ਨੂੰ ਮਜ਼ਬੂਤ ਕਰਦਾ ਹੈ ਬਲਕਿ ਜੈਵਿਕ ਇੰਧਨ 'ਤੇ ਨਿਰਭਰਤਾ ਘਟਾ ਕੇ ਸੂਬੇ ਦੀ ਆਰਥਿਕਤਾ ਅਤੇ ਵਾਤਾਵਰਣ ਵਿੱਚ ਵੀ ਸਕਾਰਾਤਮਕ ਯੋਗਦਾਨ ਪਾਉਂਦਾ ਹੈ।

Have something to say? Post your comment

 

ਪੰਜਾਬ

ਬੱਚਿਆਂ ਨੂੰ ਗੁਰਮਤਿ ਵਿਦਿਆ ਤੇ ਧਾਰਮਿਕ ਵਿਰਸੇ ਨਾਲ ਜੋੜਨ ਲਈ ਵਿਸ਼ਵ ਸਿੱਖ ਕੌਂਸਲ ਵੱਲੋਂ ਸਮਾਗਮ ਆਯੋਜਿਤ

ਬਾਬਾ ਬਲਬੀਰ ਸਿੰਘ ਨੇ ਭਾਈ ਪਿੰਦਰਪਾਲ ਸਿੰਘ ਦੇ ਪਿਤਾ ਦੀ ਮੌਤ ਤੇ ਅਫਸੋਸ ਪ੍ਰਗਟਾਇਆ

ਪੰਜਾਬ ਸਰਕਾਰ ਵੱਲੋਂ ਸਾਰੀਆਂ ਆਫ਼ਲਾਈਨ ਸੇਵਾਵਾਂ ਨੂੰ ਏਕੀਕ੍ਰਿਤ ਆਨਲਾਈਨ ਪੋਰਟਲ 'ਤੇ ਲਿਆਂਦਾ ਜਾਵੇਗਾ: ਅਮਨ ਅਰੋੜਾ

ਆਪ ਸਰਕਾਰ ਵੱਲੋਂ ਪੰਜਾਬ ਦੇ ਹਰੇਕ ਬਲਾਕ ਵਿੱਚੋਂ ਇੱਕ ਨਸ਼ਾ ਮੁਕਤ ਪਿੰਡ ਨੂੰ 1 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ: ਸੌਂਦ

ਪੰਜਾਬ ਦੇ 'ਆਮ ਆਦਮੀ ਕਲੀਨਿਕ' ਮਾਡਲ ਨੂੰ ਵਿਸ਼ਵ ਪੱਧਰ 'ਤੇ ਮਿਲੀ ਪ੍ਰਸ਼ੰਸਾ, ਆਸਟ੍ਰੇਲੀਆਈ ਵਫ਼ਦ ਨੇ ਅਪਣਾਉਣ ਵਿੱਚ ਦਿਖਾਈ ਦਿਲਚਸਪੀ

ਆਰ.ਓ ਲੁਧਿਆਣਾ ਪੱਛਮੀ ਵੱਲੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਸਿਆਸੀ ਪਾਰਟੀਆਂ ਨਾਲ ਮੀਟਿੰਗ

ਸਿੰਘ ਸਾਹਿਬਾਨ ਦਾ ਮੁੱਦਾ ਕੋਰਟ ਵਿੱਚ ਲੈਕੇ ਜਾਣਾ ਸਿੱਖ ਸਿਧਾਂਤਾ ਅਤੇ ਤਖ਼ਤ ਸਹਿਬਾਨ ਦੀ ਸਰਵਉਚੱਤਾ ਦਾ ਨਿਰਾਦਰ-ਐਸਜੀਪੀਸੀ ਮੈਂਬਰ

ਮੁੱਖ ਮੰਤਰੀ ਭਗਵੰਤ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਹੋਏ ਦੁਰਵਿਵਹਾਰ ਲਈ ਏਅਰ ਇੰਡੀਆ ਤੋਂ ਮਿਸਾਲੀ ਕਾਰਵਾਈ ਦੀ ਕੀਤੀ ਮੰਗ

ਸਿੱਖ ਸੰਸਥਾਵਾਂ ਦੇ ਭਾਜਪਾਈ ਕਰਨ ਲਈ ਖੁਦ ਸਿੱਖ ਸੰਸਥਾਵਾਂ ਜ਼ਿੰਮੇਵਾਰ ਹਨ-ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਲੁਧਿਆਣਾ ਪੱਛਮੀ ਦੀ ਜਿਮਣੀ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਪੱਕੀ – ਹਰਚੰਦ ਸਿੰਘ ਬਰਸਟ